Takue Te Takua Kharhke

Takue Te Takua Kharhke

Amar Singh Chamkila, Surinder Sonia

Альбом: Lak Mera Kach Warga
Длительность: 2:58
Год: 2000
Скачать MP3

Текст песни

ਵਿਚ ਗਲੀ ਦੇ ਹੋ ਗਏ ਟਾਕਰੇ
ਖੜ ਗਯਾ ਬਾਹੋ ਫੜ ਕੇ
ਪਾਣੀ ਪਾਣੀ ਹੋ ਗਈ ਮਿੱਤਰਾ
ਧਕ ਧਕ ਸੀਨਾ ਧੜਕੇ
ਭਜ ਜਾ ਵੇ ਮਿੱਤਰਾ
ਟਕੁਏ ਤੇ ਟਕੁਆ
ਸੱਥ ਵਿਚ ਟਕੁਆ ਖੜਕੇ
ਭਜ ਜਾ ਵੇ ਮਿੱਤਰਾ
ਟਕੁਏ ਤੇ ਟਕੁਆ ਖੜਕੇ

ਤੇਰੇ ਭਾਈਆਂ ਨਾਲ ਪੈ ਗਈ ਦੁਸ਼ਮਣੀ
ਤੇਰੇ ਨਾਲ ਪੈ ਗਯੀ ਯਾਰੀ
ਪੰਜ ਭਾਈ ਇਕ ਬਾਪੂ ਤੇਰਾ
ਰਿਸ਼ਤੇਦਾਰੀ ਭਾਰੀ
ਨੀ ਜੇ ਤੈਥੋਂ ਨਹੀਂ ਨਿਭਦੀ
ਹੁਣ ਛਡ ਦੇ ਵੈਰਨੇ (ਨਾ ਬਾਬਾ ਨਾ)
ਹੁਣ ਛਡ ਦੇ ਵੈਰਨੇ ਯਾਰੀ
ਜੇ ਤੈਥੋਂ ਨਹੀਂ ਨਿਭਦੀ
ਛਡ ਦੇ ਵੈਰਨੇ ਯਾਰੀ

ਸਾਰੀ ਦੁਨੀਆਂ ਵੈਰੀ ਹੋ ਗਯੀ
ਅਖਾਂ ਜਦੋਂ ਦੀਆਂ ਲੜੀਆਂ
ਔਂਦਾ ਜਾਂਦਾ ਦੇਖ ਕੇ ਤੈਨੂੰ
ਆਂਡ ਗੁਵਾਂਡੋ ਸੜੀਆਂ
ਤੂ ਛਡ ਦੇ ਬਾਂਹ ਮਿੱਤਰਾ
ਦੇਖਨ ਕੁੜੀਆਂ
ਦੇਖਨ ਕੁੜੀਆਂ ਖੜੀਆਂ
ਤੂ ਛਡ ਦੇ ਬਾਂਹ ਮਿੱਤਰਾ
ਦੇਖਨ ਕੁੜੀਆਂ ਖੜੀਆਂ

ਪੁੱਤ ਜੱਟਾਂ ਦਾ ਘੱਟ ਨੀ ਕਰਦਾ
ਛੱਡੂ ਕਢਾ ਕੇ ਲੀਕਾਂ
ਵਿਚ ਜੇਲ ਦੇ ਮਿਲ ਲੀ ਆਕੇ
ਕਰੀਂ ਨਾ ਬੈਠ ਉਡੀਕਾਂ
ਜੇ ਯਾਰ ਤੇਰਾ ਬਨ੍ਹੇਯਾ ਗਿਆ
ਭੁਗਤੇ ਗੀ ਆਪੇ (ਓਏ ਹੋਏ ਹੋਏ)
ਤੂੰ ਭੁਗਤੇ ਗੀ ਆਪ ਤਰੀਕਾਂ
ਜੇ ਯਾਰ ਤੇਰਾ ਬਨ੍ਹੇਯਾ ਗੇਯਾ
ਭੁਗਤੇ ਗੀ ਆਪੇ ਤਰੀਕਾਂ

ਏ ਕਿ ਮੈਨੂੰ ਬੋਲ ਮਿੱਤਰਾਂ
ਕਿਹਤੇ ਲੋਹੇ ਲਾਕੇ
ਇਕ ਪਾਸੇ ਤਾ ਤੂ ਹਾਣੀਆਂ
ਦੂਜੇ ਪਾਸੇ ਮਾਪੇ
ਮੈਂ ਲੰਡਣੋ ਵਕੀਲ ਸੱਦ ਕੇ
ਬਰੀ ਕਰਾ ਲੌਂ
ਬਰੀ ਕਰਾ ਲੌਂ ਆਪੇ
ਮੈਂ ਲੰਡਣੋ ਵਕੀਲ ਸੱਦ ਕੇ
ਬਰੀ ਕਰਾ ਲੌਂ ਆਪੇ

ਖੂੰਡਾ ਉੱਤੇ ਜੁੜ ਕੇ ਬਹਿੰਦੀ
ਨਿੱਤ ਮੁੰਡੇਆ ਦੀ ਢਾਣੀ
ਗੋਰੇ ਰੰਗ ਨੇ ਪਿੱਟਣੇ ਪਵਾ ਤੇ
ਸੜਦੇ ਮੇਰੇ ਹਾਨੀ
ਨੀ ਕੁੰਡੀਆਂ ਦੇ ਸਿੰਘ ਆੜ ਗਏ
ਹੁਣ ਨਿੱਤਰੂ ਬਡੇਵੇ (ਬੱਲੇ ਬੱਲੇ ਬੱਲੇ)
ਹੋ ਨਿੱਤਰੂ ਬਡੇਵੇ ਖਾਣੀ
ਨੀ ਕੁੰਡੀਆਂ ਦੇ ਸਿੰਘ ਅੜ ਗਏ
ਨਿੱਤਰੂ ਬਡੇਵੇ ਖਾਣੀ

ਹਥ ਜੋੜ ਦੀ ਤੇਰੇ ਮੂਹਰੇ
ਲਾਕੇ ਬਹਾਨੇ ਟਾਹਲਾ
ਬਾਪੂ ਮੇਰਾ ਗਰਮ ਸੁਬਾਹ ਦਾ
ਭਾਈ ਅਗ ਦੀਆ ਨਾਲਾਂ
ਖੂਨ ਹੁਣ ਹੋ ਜਾਊਂਗਾ
ਨਾ ਕੱਡ ਮਿੱਤਰਾ
ਨਾ ਕੱਡ ਮਿੱਤਰਾ ਗਾਲਾਂ
ਖੂਨ ਹੁਣ ਹੋ ਜਾਊਂਗਾ
ਨਾ ਕੱਡ ਮਿੱਤਰਾ ਗਾਲਾਂ

ਦਸ ਚਮਕੀਲੇ ਮੂਹਰੇ ਵੈਰਨੇ
ਧੌਣ ਚਕੁਗਾ ਕਿਹੜਾ
ਕਲਾ ਕੱਲਾ ਮੈਂ ਕੁੱਟ ਕੇ ਮਾਰ ਦੁ
ਲੁੰਗ ਲਾਣਾ ਸਭ ਤੇਰਾ
ਨੀ ਦੋਏ ਧਿਰਾਂ ਇਕ ਜਿਹਿਆ
ਹੋ ਜੁ ਹੁਣੇ ਨਬੇੜਾ
ਨੀ ਦੋਏ ਧਿਰਾਂ ਇਕੋ ਜਿਹੀਆਂ
ਹੋ ਜੁ ਹੁਣੇ ਨਬੇੜਾ
ਭੱਜ ਜਾ ਵੇ ਮਿੱਤਰਾ
ਹਾਏ ਹੋ ਜੁ ਹੁਣੇ ਨਬੇੜਾ
ਭੱਜ ਜਾ ਵੇ ਮਿੱਤਰਾ
ਨੀ ਹੋ ਜੁ ਹੁਣੇ ਨਬੇੜਾ
ਭੱਜ ਜਾ ਵੇ ਮਿੱਤਰਾ
ਹਾਏ ਹੋ ਜੁ ਹੁਣੇ ਨਬੇੜਾ