Paigaam
Amrinder Gill
4:38ਤੋੜਾਂ ਦਿਲ ਤੇ ਮੈਂ ਮਰਦਾ, ਨਾ ਤੋੜਾਂ ਦਿਲ ਤੇ ਤੂੰ ਪਾਣੀ ਨਾ ਪੁੱਛਿਆ ਮੈਂ, ਸਾਡੇ ਇਸ਼ਕ ਮਰੇਂਦੇਂ ਨੂੰ ਮੈਂ ਵਫ਼ਾ ਕਮਾਈ ਨਾ, ਬਸ ਪੁੱਛ ਨਾ ਬੈਠੀਂ "ਕਿਉਂ?" ਮੇਰੇ ਚੰਮ ਦਾ ਕੀ ਕਰਨਾ? ਜੀਹਦੇ ਵਿੱਚ ਨਾ ਰਹਿੰਦੀ ਰੂਹ ਨਾ ਮੁੱਕਣਾ ਏ ਪੀੜ੍ਹ ਨੇ, ਕੁੜੇ, ਮੈਂ ਜ਼ਖ਼ਮਾਂ ਦੇ ਨਾਂ ਹੋਣਾ ਆਂ ਮੈਂ ਅੱਜ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾ ਹੋਣਾ ਆਂ ਅਜੇ ਸਾਡੇ ਵਾਸਤੇ, ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਤੇਰੇ ਤੋਂ ਜੁਦਾ ਹੋਣਾ ਆਂ ਇਹ ਪਿਆਰ ਤੇ ਭਾਵੇਂ ਨੀ ਕਦੇ ਮਰਦਾ ਨਹੀਂ ਹੁੰਦਾ ਪਰ ਪੱਥਰ ਪਾਣੀ 'ਤੇ ਕਦੇ ਤਰਦਾ ਨਹੀਂ ਹੁੰਦਾ ਕੋਲ਼ਿਆਂ 'ਤੇ ਇਸ਼ਕੇ ਦਾ ਰੰਗ ਚੜ੍ਹਦਾ ਨਹੀਂ ਹੁੰਦਾ ਇਹਨਾਂ ਬਲ਼ਦੀਆਂ ਅੱਗਾਂ 'ਤੇ ਕੋਈ ਪਰਦਾ ਨਹੀਂ ਹੁੰਦਾ ਮੈਂ ਦੂਰ ਤੈਥੋਂ ਹੋ ਜਾਣਾ ਏ, ਤੂੰ ਹੋ ਲੈ ਜੇ ਖ਼ਫ਼ਾ ਹੋਣਾ ਆਂ ਮੈਂ ਅੱਜ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾ ਹੋਣਾ ਆਂ ਅਜੇ ਸਾਡੇ ਵਾਸਤੇ, ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਸਾਹਾਂ ਤੋਂ ਜੁਦਾ ਹੋਣਾ ਆਂ ਮੈਨੂੰ ਪੀੜ੍ਹ ਵੀ ਹੁੰਦੀ ਏ ਤੇਰੇ ਹੰਝੂ ਵੱਗਦੇ ਤੋਂ ਤਿਊੜੀ ਮੈਂ ਲਾ ਦੇਵਾਂ ਤੇਰੇ ਮੱਥੇ ਜੱਗਦੇ ਤੋਂ ਪਰ ਗਲ਼ ਲਾ ਮੱਚ ਜਾਏਂਗੀ ਮੇਰੇ ਅੰਦਰ ਅੱਗ ਦੇ ਤੋਂ ਤੈਨੂੰ ਦਰਦ ਹੀ ਲੱਭਣਗੇ, ਰੱਤ ਮੇਰੀ ਵੱਗਦੀ ਤੋਂ ਤੇਰੇ ਹਰ ਹੰਝ ਦੇ ਉੱਤੇ ਨੀ Raj ਦਾ ਹੀ ਨਾਂ ਹੋਣਾ ਆਂ ਮੈਂ ਅੱਜ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾ ਹੋਣਾ ਆਂ ਅਜੇ ਸਾਡੇ ਵਾਸਤੇ, ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਤੇਰੇ ਤੋਂ ਜੁਦਾ ਹੋਣਾ ਆਂ