Zafarnama - Fateh Di Chithi

Zafarnama - Fateh Di Chithi

Bhai Mehal Singh Ji

Длительность: 9:24
Год: 2019
Скачать MP3

Текст песни

ਗੁਰੂ ਖਾਲਸਾ ਜੀ ਵਿਦਿਆ ਏਹੋ ਜੇਹਾ ਧੰਨ ਹੈ
ਜਿਤੇ ਏਕੇ 47 ਕਾਮ ਨਹੀਂ ਕਰਦੀ, ਹੋਰ ਵਿੱਦਿਆ ਕੰਮ ਕਰਦੀ ਏ
ਔਰੰਗਜੇਬ 14 ਜੰਗਾਂ ਹਾਰ ਕੇ ਵੀ ਅਪਣੀ ਹਾਰ ਨਹੀ ਸੀ ਮਾਨੀਆ
ਡਡਿਆ ਖੜਾ ਸੀ ਆਖਦਾ ਮਹਿ ਗੁਰੂ ਗੋਬਿੰਦ ਸਿੰਘ ਜੀ ਦਾ ਫਿਰਨ ਕੋਈ ਨਹੀ ਦਿਤਾ
ਹਰਿਆ ਕੇਦੋ
ਜੇਦੋ ਮਹਾਰਾਜ ਨੇ ਜਫਰਨਾਮਾ ਭੇਜਿਆ
ਓਹ ਚਿਠੀ ਸੀ ਓਹ ਸਬਦ ਸੀ
ਜੀਹਦੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਲੈ ਕੇ ਆਏ ਸੀ
ਜਦੋ ਔਰੰਗਜੇਬ ਮੈ ਓ ਜਫਰਨਾਮਾ ਪੜੀਆ
ਫਿਰ ਮੰਜੇ ਤੋ ਉਠ ਨੀ ਸਾਕੀਆ
ਜਫਰਨਾਮਾ ਤੇ ਪੜ੍ਹ ਲੀਆ
ਇਸ ਚਿੱਟੀ ਦੇ ਥੱਲੇ ਲਿਖਿਆ ਸੀ
ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਔਰੰਗਜੇਬ ਓਹ ਨਹੀ ਸੀ ਕਹੰਦਾ
ਕੋਈ ਸਿਆਨਾ ਮੋਲਵੀ ਕਾਜੀ
ਜੇਹੜਾ ਗੁਰੂ ਘਰ ਦੀ ਆਦਮਕ ਨੰ ਜਾਣਦਾ ਕਛਹਿਆਖੜੀਆ
ਓ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੌਖੀ ਨਿੱਕਲ ਜੁਗੀ
ਓਦੋ ਤੇ ਇਕ ਰੰਗਾ ਸੀ
ਹੁਣ ਤੇ ਚੱਪੇਚੱਪੇ ਤੇ ਰੰਗੇ ਜੇਹਦੇ ਸਿੱਖੀ ਨੂੰ ਮੱਕੂੰ ਦੀਆੰ ਕੋਜੀਆੰ ਚਾਲਾਂ ਚਲ ਆ
ਖੇੜਾ ਇਨ੍ਹਾ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁਟਨਾ
ਓਹੀ ਰੰਗੇ ਦੀ ਨਹੀਂ ਸੀ ਚੂਟੀਆ ਇਹ ਕਹੇ ਬਾਗ ਦੀ ਮੂਲੀ ਆ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸਾਹ ਮਹਾਰਾਜ ਔਰੰਗਜੇਬ ਨੂੰ ਕਹਿ ਰਹੇ
ਔਰੰਗਜੇਬ ਤੂ ਮੇਰੇ ਚਾਰ ਪੁਤੁਰ ਸ਼ਹੀਦ ਕਰਕੇ
ਆਹਨਾ ਮੈਂ ਖੱਟਮ ਕਰਦਾ ਆਜੇ ਮੇਰਾ ਕੁੰਡਲੀਆ ਸਾਬ ਖਾਲਸਾ ਜੀਉਂਦਾ
ਜੇਹੜਾ ਤੇਰੇ ਪੈਰਾਂ ਥੱਲੇ ਅਗਾਂਹ ਵਿਸਾ ਕੇ ਰੱਖ ਦੇ ਗਾ
ਆਓ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ
ਔਰੰਗਜੇਬ ਨੂੰ ਸ਼ਬਦ ਆਖੇ ਉਣਾਦਾ ਜ਼ਿਕਰ ਤਾਡੇ ਸਾਮਣੇ
ਸਖੇ ਪਰਾਵਾਂ ਦੀ ਜੋੜੀ ਇੰਜ ਬਯਾਨ ਕਰ ਰਹੀ ਉਏ

ਐ ਨਿਪੰਸਕ ਸਲਤਨਤ ਦੇ ਬਾਦਸ਼ਾਹ ਔਰੰਗਜੇਬ
ਤੂੰ ਪਲੰਦਾ ਝੂਠ ਦਾ ਤੇ ਤੂੰ ਹੈਂ ਬੰਦਾ ਪੁਰ ਫਰੇਬ
ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ
ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ
ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ
ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਬੁਜਦਿਲਾ
ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ਼ ਮੈਂ
ਤੀਰ ਵਾਂਗੂ ਮਾਰਦਾ ਹਾਂ ਹਰਫ਼ ਤੇਰੀ ਤਰਫ਼ ਮੈਂ
ਨਾਂ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ
ਪਰ ਤੇਰੀ ਸੂਰਤ ਹੈ ਲੱਗਦੀ ਸਿਤਮਗਰ ਕੰਮਬਖ਼ਤ ਦੀ
ਤੇਰੀ ਤਸਬੀ ਦੇ ਨੇ ਮਣਕੇ ਕੈਦਖਾਨੇ ਮੌਤ ਦੇ
ਡੰਡਿਆਂ ਦੇ ਨਾਲ ਕੱਢੇ ਅਰਥ ਤੂੰ ਡੰਡਾਉਤ ਦੇ
ਇਹ ਤੇਰੀ ਕੜਵੀ ਕਮੀਨੀ ਬਦਲਿਆਂ ਦੀ ਭਾਵਨਾ
ਹੁਣ ਇਹ ਚਾਹੁੰਦੀ ਜੋਰ ਗੁਰੂ ਗੋਬਿੰਦ ਦਾ ਅਜਮਾਵਣਾ
ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਾਲਣੀ
ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਜਾਲਣੀ
ਕੀ ਹੋਇਆ ਜੇ ਸ਼ੇਰ ਦੇ ਬੱਚੇ ਤੂੰ ਮਾਰੇ ਗਿੱਦੜਾ
ਕੀ ਹੋਇਆ ਜੇ ਸ਼ੇਰ ਦੇ ਬੱਚੇ ਤੂੰ ਮਾਰੇ ਗਿੱਦੜਾ
ਕੀ ਹੋਇਆ ਜੇ ਲਿੱਦ ਤੂੰ ਫਿਰਦਾ ਫੁੰਡਾਈ ਲਿੱਦੜਾ
ਜੋ ਖੁਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾਂ ਮਰ ਗਈਆਂ
ਤੇਰੀਆਂ ਪੰਜੇ ਨਮਾਜਾਂ ਨੂੰ ਕਲੰਕਿਤ ਕਰ ਗਈਆਂ
ਆ ਸੁਣਾਵਾ ਕਿਸ ਤਰਾਂ ਕਰਦੇ ਨੇ ਯੋਧੇ ਗੁਫਤਗੂ
ਆ ਵਿਖਾਵਾਂ ਕਿਸ ਤਰਾਂ ਲੜਦੇ ਨੇ ਜੰਗਾਂ ਜੰਗਜੂ
ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ
ਹੋ ਕੇ ਆਹਮੋ ਸਾਹਮਣੇ ਤੇਗਾਂ ਉਠਾਈਆਂ ਜਾਂਦੀਆਂ
ਜੇ ਨਾ ਫੋਜਾਂ ਨੂੰ ਲੜਾਉਂਣਾ ਚਾਹੁਣ ਯੋਧੇ ਛਾਕਰੇ
ਜੇ ਨਾ ਫੋਜਾਂ ਨੂੰ ਲੜਾਉਂਣਾ ਚਾਹੁਣ ਯੋਧੇ ਛਾਕਰੇ
ਦੋਹਾਂ ਧਿਰਾਂ ਦੇ ਸੂਰਮੇਂ ਜਰਨੈਲ ਕਰਦੇ ਟਾਕਰੇ
ਤੂੰ ਹੀ ਏਦਾਂ ਫੌਜ ਲੈ ਕੇ ਆਜਾ ਮੇਰੇ ਰੂਬਰੂ
ਮੈਂ ਲੜਾਂਗਾ ਜੰਗ ਉਸੇ ਹੀ ਤਰਾਂ ਹੀ ਹੂਬਹੂ
ਓ ਖੁਦਾ ਦੇ ਮੁਜਰਿਮਾਂ ਤੂੰ ਬਾਦਸ਼ਾਹ ਮਰਦੂਦ ਹੈ
ਆਪਣੀ ਹੀ ਅੱਗ ਅੰਦਰ ਸੜ ਰਿਹਾ ਨਮਰੂਦ ਹੈ
ਆ ਪੜ੍ਹਾਵਾਂ ਰੱਬ ਦੀ ਤਹਿਰੀਰ ਅਨਪੜ੍ਹ ਆਲਮਾਂ
ਆ ਦਿਖਾਵਾਂ ਰੱਬ ਦੀ ਰਹਿਮਤ ਦਾ ਜਲਵਾ ਜਾਲਮਾਂ
ਸੁਣ ਉਏ ਬੋਲੇ ਬਾਦਸ਼ਾਹ ਇਹ ਵਖਤ ਦੀ ਆਵਾਜ ਹੈ
ਸੁਣ ਉਏ ਬੋਲੇ ਬਾਦਸ਼ਾਹ ਇਹ ਵਖਤ ਦੀ ਆਵਾਜ ਹੈ
ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ
ਇਹ ਤਬਾਹੀ ਹੈ ਹੋਈ ਉੱਜੜੇ ਵਸਾਵਂਣ ਵਾਸਤੇ
ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ
ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕੌਰ ਵਿੱਚ
ਬੁਜਦਿਲੀ ਨੀ ਉਸ ਤੋਂ ਵੱਡੀ ਹੈ ਕੋਈ ਇਸ ਦੌਰ ਵਿੱਚ
ਫੂੰਡਿਆ ਜਾ ਤੀਰ ਮੇਰੇ ਖਾਨ ਨਾਹਰ ਖਾਨ ਨੂੰ
ਸਭ ਤੇਰੇ ਜਰਨੈਲ ਫਿਰਦੇ ਸੀ ਲਕੋਂਦੇ ਜਾਨ ਨੂੰ
ਕੱਟ ਗਏ ਤੇਰੇ ਹਜਾਰਾਂ ਸੀ ਸਿਪਾਹੀ ਕੱਟ ਗਏ
ਡੱਟ ਗਏ ਮੇਰੇ ਲੜਾਕੇ ਸਿੰਘ ਚਾਲੀ ਡੱਟ ਗਏ
ਉਹ ਤੇਰਾ ਖਵਾਜਾ ਜੋ ਮਰਦੂਦ ਵੱਡਾ ਸੂਰਮਾ
ਜੇ ਨਾ ਲੁਕਦਾ ਉਸਦਾ ਮੈਂ ਕੁੱਟ ਦਿੰਦਾ ਚੂਰਮਾ
ਉਸ ਘੜੀ ਖੁਦਾ ਨੇ ਕੀਤੀ ਆਪ ਮੇਰੀ ਰਹਿਬਰੀ
ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ
ਮੈਂ ਹਜਾਰਾਂ ਘੇਰਿਆਂ ਨੂੰ ਤੋੜ ਕੇ ਹਾਂ ਆ ਗਿਆ
ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆ
ਝੂਠੀਆਂ ਕਸਮਾਂ ਦਾ ਸਾਹਾ ਤੂੰ ਹੀ ਜਿੰਮੇਵਾਰ ਹੈਂ
ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਹੈਂ ਮੱਕਾਰ ਹੈ
ਤੂੰ ਹੈ ਝੂਠਾ ਬਾਦਸ਼ਾਹ ਤੇ ਜਿੰਦਗੀ ਦਾ ਕੋਹੜ ਹੈ
ਤੂੰ ਖੜਾ ਦਰਿਆ ਕਿਨਾਰੇ ਖੋਖਲਾ ਇੱਕ ਬੋਹੜ ਹੈ
ਉਸਨੂੰ ਕੀ ਆਂਚ ਆਉਂਣੀ ਸੱਚ ਜਿਸਦਾ ਯਾਰ ਹੈ
ਉਸਨੂੰ ਕੀ ਫਿਕਰ ਜਿਸਦਾ ਰੱਬ ਪਹਿਰੇਦਾਰ ਹੈ
ਵਾਲ ਮੇਰਾ ਇੱਕ ਵੀ ਵਿੰਗਾ ਤੂੰ ਕਰ ਸਕਦਾ ਨਹੀਂ
ਖਾਲਸਾ ਮੇਰਾ ਤਾਂ ਹਸ਼ਰਾਂ ਤੀਕ ਮਰ ਸਕਦਾ ਨਹੀਂ
ਮੈਂ ਖਤਮ ਕਰਦਾ ਹਾਂ ਚਿੱਠੀ ਖੋਲਿਆ ਜਿਸ ਪਾਜ ਹੈ
ਬੱਸ ਪ੍ਰਾਹੁਣਾ ਚੰਦ ਦਿਨਾਂ ਦਾ ਇਹ ਜੋ ਤੇਰਾ ਰਾਜ ਹੈ
ਤੂੰ ਹਵਾ ਵੀ ਨਹੀਂ ਛੂਹ ਸਕਦਾ ਗੋਬਿੰਦ ਦੀ
ਬਸ ਫੂਕ ਨਿਕਲੀ ਹੀ ਸਮਝੋ ਬਾਦਸ਼ਾਈ ਹਿੰਦ ਦੀ
ਜੇ ਹੈ ਚਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ
ਜੇ ਹੈ ਚਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ
ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ
ਸੱਚ ਦਾ ਝ਼ੰਡਾ ਮੈਂ ਤੇਰੇ ਤਖਤਾਂ ਉੱਤੇ ਗ਼ੱਡ ਕੇ
ਰਾਹ ਉਲੀਕਾਂ ਗਾ ਨਵਾਂ ਇਕ ਤੀਰ ਆਪਣਾ ਛੱਡ ਕੇ
ਇਕ ਤੀਰ ਆਪਣਾ ਛੱਡ ਕੇ
ਇਕ ਤੀਰ ਆਪਣਾ ਛੱਡ ਕੇ