Notice: file_put_contents(): Write of 673 bytes failed with errno=28 No space left on device in /www/wwwroot/karaokeplus.ru/system/url_helper.php on line 265
Didar Sandhu - Tumba Meri Jaan Kurhe | Скачать MP3 бесплатно
Tumba Meri Jaan Kurhe

Tumba Meri Jaan Kurhe

Didar Sandhu

Длительность: 3:00
Год: 1982
Скачать MP3

Текст песни

ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ
ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ
ਸੁਣ ਤੂੰਬੇ ਦੀ ਤਾਣ ਕੁੜੇ
ਹਾਏ ਤੂੰਬਾ
ਸੁਣ ਤੂੰਬੇ ਦੀ ਤਾਣ ਕੁੜੇ
ਹਾਏ ਤੂੰਬਾ
ਏਹ ਤੂੰਬਾ ਮੇਰੇ ਦਰ ਵਿਚ ਬੋਲੇ
ਤੂੰ ਸੁਣਦੀ ਰਹੀ ਖੜਕੇ ਓਹਲੇ
ਏਹ ਤੂੰਬਾ ਮੇਰੇ ਦਰ ਵਿਚ ਬੋਲੇ
ਤੂੰ ਸੁਣਦੀ ਰਹੀ ਖੜਕੇ ਓਹਲੇ
ਨਜ਼ਰ ਉਸ ਨਾਲ ਕਾਹਦੀ ਲੜ ਗਈ
ਤੂੰ ਤੂੰਬੇ ਦੇ ਉੱਤੇ ਮਰ ਗਈ
ਨਜ਼ਰ ਉਸ ਨਾਲ ਕਾਹਦੀ ਲੜ ਗਈ
ਤੂੰ ਤੂੰਬੇ ਦੇ ਉੱਤੇ ਮਰ ਗਈ
ਇਸ ਤੂੰਬੇ ਨੇ ਕਮਲੀ ਕੀਤੀ ਚੰਗੀ ਭਲੀ ਰਕਾਨ ਕੁੜੇ
ਹਾਏ ਤੂੰਬਾ
ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ

ਏਹ ਬਣ ਗਿਆ ਤੇਰੇ ਦਿਲ ਦਾ ਗਹਿਣਾ
ਬਿਨ ਤੂੰਬੇ ਤੋਂ ਮੈਂ ਨਹੀਂ ਰਹਿਣਾ
ਏਹ ਬਣ ਗਿਆ ਤੇਰੇ ਦਿਲ ਦਾ ਗਹਿਣਾ
ਬਿਨ ਤੂੰਬੇ ਤੋਂ ਮੈਂ ਨਹੀਂ ਰਹਿਣਾ
ਕਿਉਂ ਤੂੰਬਾ ਤੂੰ ਗਲ ਨੂੰ ਲਾਇਆ
ਇਸ ਤੂੰਬੇ ਮੇਰਾ ਦਿਲ ਭਰਮਾਇਆ
ਕਿਉਂ ਤੂੰਬਾ ਤੂੰ ਗਲ ਨੂੰ ਲਾਇਆ
ਇਸ ਤੂੰਬੇ ਮੇਰਾ ਦਿਲ ਭਰਮਾਇਆ
ਹੁਣ ਰਹਿ ਤੂੰ ਤੂੰਬੇ ਜੋਗੀ ਤੂੰਬਾ ਬੜਾ ਸ਼ੈਤਾਨ ਕੁੜੇ
ਹਾਏ ਤੂੰਬਾ
ਸੁਣ ਤੂੰਬੇ ਦੀ ਤਾਣ ਕੁੜੇ
ਹਾਏ ਤੂੰਬਾ
ਤੂੰਬੇ ਵਾਲਾ ਤੁਰ ਗਿਆ ਰਾਹੀਂ
ਪਰ ਤੇਰੀ ਕਰ ਗਿਆ ਤਬਾਹੀ
ਤੂੰਬੇ ਵਾਲਾ ਤੁਰ ਗਿਆ ਰਾਹੀਂ
ਪਰ ਤੇਰੀ ਕਰ ਗਿਆ ਤਬਾਹੀ
ਏਹ ਤੂੰਬਾ ਮੈਨੂੰ ਪੈ ਗਿਆ ਮਹਿੰਗਾ
ਗਿਣ ਗਿਣ ਤੇਰੇ ਬਦਲੇ ਲੈਂਦਾ
ਏਹ ਤੂੰਬਾ ਮੈਨੂੰ ਪੈ ਗਿਆ ਮਹਿੰਗਾ
ਗਿਣ ਗਿਣ ਤੇਰੇ ਬਦਲੇ ਲੈਂਦਾ
ਜੇ ਭੁੱਲਾ ਨਾ ਭੁੱਲਣ ਦੇਵੇ ਮੈਨੂੰ ਮੇਰਾ ਹਾਣ ਕੁੜੇ
ਹਾਏ ਤੂੰਬਾ
ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ

ਪਰਦੇਸੀ ਨਾਲ ਅੱਖੀਆਂ ਲਾ ਕੇ
ਜਿੰਦ ਸੂਲਾਂ ਤੇ ਬਹਿ ਗਈ ਪਾ ਕੇ
ਪਰਦੇਸੀ ਨਾਲ ਅੱਖੀਆਂ ਲਾ ਕੇ
ਜਿੰਦ ਸੂਲਾਂ ਤੇ ਬਹਿ ਗਈ ਪਾ ਕੇ
ਹੁਣ ਤੂੰਬੇ ਦੀ ਤਾਰ ਨਾ ਬੋਲੇ
ਅੱਕ ਕੇ ਕਦੇ ਦੀਦਾਰ ਨਾ ਬੋਲੇ
ਹੁਣ ਤੂੰਬੇ ਦੀ ਤਾਰ ਨਾ ਬੋਲੇ
ਅੱਕ ਕੇ ਕਦੇ ਦੀਦਾਰ ਨਾ ਬੋਲੇ
ਆਉਂਦੇ ਜਾਂਦੇ ਰਾਹੀਆਂ ਦੀ ਹੁਣ ਕੱਢਦੀ ਫਿਰੀ ਪਛਾਣ ਕੁੜੇ
ਹਾਏ ਤੂੰਬਾ
ਸੁਣ ਤੂੰਬੇ ਦੀ ਤਾਣ ਕੁੜੇ
ਹਾਏ ਤੂੰਬਾ
ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ
ਤੂੰਬਾ ਮੇਰੀ ਜਾਨ ਕੁੜੇ
ਹਾਏ ਤੂੰਬਾ