Aar Nanak Paar Nanak
Diljit Dosanjh
4:39ਉਹ ਕਹਿੰਦੇ, "ਕਿੱਥੇ ਹੈ ਤੇਰਾ ਰੱਬ, ਦਿਸਦਾ ਹੀ ਨਹੀਂ?" ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਇਹ ਮਸਲਾ ਬਾਹਰ ਦੀ ਅੱਖ ਦਾ ਨਹੀਂ, ਅੰਦਰ ਦਾ ਹੈ ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਉਹ ਕਹਿੰਦੇ, "ਕਿੱਥੇ ਹੈ ਤੇਰਾ ਰੱਬ, ਦਿਸਦਾ ਹੀ ਨਹੀਂ?" ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਉਹ ਕਹਿੰਦੇ, "ਸੱਪ ਛਾਵਾਂ ਕਰ ਗਿਆ ਕਿੰਝ ਮੁੱਖ 'ਤੇ ਤੇ ਨਾਲ਼ੇ ਪੰਜੇ ਨਾਲ਼ ਪਹਾੜ ਕਿੱਦਾਂ ਰੁਕ ਜਾਵੇ?" ਮੈਂ ਕਿਹਾ, "ਭਰਮ ਨਈਂ, ਇਹ ਰਮਜ਼ ਹੈ, ਸੰਕੇਤ ਹੈ ਕਿ ਇੱਕ ਵਿਸ਼ਵਾਸ ਜਿਸ ਨਾਲ਼ ਰਿੜ੍ਹਦਾ ਪੱਥਰ ਰੁਕ ਜਾਵੇ" ਉਹ ਕਹਿੰਦੇ, "ਦੱਸ ਕੀ ਸਾਬਿਤ ਕਰਨਾ ਚਾਹੁਨੈ ਤੂੰ ਭਲਾਂ?" ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਗੁਰੂ ਨਾਨਕ ਤਾਂ ਅੰਗ-ਸੰਗ ਹੈ, ਤੂੰ ਹੀ ਬਸ ਗ਼ੈਰ-ਹਾਜ਼ਰ ਹੈ ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ ਕਿ ਨਾ ਲਿਖ ਕੇ ਹੀ ਦੱਸਿਆ ਜਾ ਸਕੇ, ਨਾ ਬੋਲ ਕੇ ਕਿ ਮਿਣਤੀ ਵਿੱਚ ਨਈਂ ਆਉਂਦਾ, ਕੀ ਕਰਾਂਗੇ ਤੋਲ ਕੇ? ਕਿ ਨਾ ਲਿਖ ਕੇ ਹੀ ਦੱਸਿਆ ਜਾ ਸਕੇ, ਨਾ ਬੋਲ ਕੇ ਕਿ ਮਿਣਤੀ ਵਿੱਚ ਨਈਂ ਆਉਂਦਾ, ਕੀ ਕਰਾਂਗੇ ਤੋਲ ਕੇ? ਉਹ ਕਹਿੰਦੇ, "ਮੂਰਖਾ, ਦੁਨੀਆ ਤਾਂ ਚੰਨ 'ਤੇ ਪਹੁੰਚ ਗਈ" ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਗੁਰੂ ਨਾਨਕ ਤਾਂ ਅੰਗ-ਸੰਗ ਹੈ, ਤੂੰ ਹੀ ਬਸ ਗ਼ੈਰ-ਹਾਜ਼ਰ ਹੈ ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ ਕਿ ਝੂਠੀ ਛਾਂ 'ਚੋਂ ਨਿੱਕਲ਼, ਹੱਕ-ਸੱਚ ਦੀ ਧੁੱਪ ਕਰ ਤੂੰ ਹੁਣ ਤੱਕ ਬੋਲਦਾ ਆਇਆ ਏ, ਪਹਿਲਾਂ ਚੁੱਪ ਕਰ ਖਿਲਾਰਾ ਪੈ ਗਿਆ, ਇਹ 'ਕੱਠਾ ਕਰ ਲੈ ਵਕਤ ਨਾਲ਼ ਕਿ ਮਰਨਾ ਔਖਾ ਹੋ ਜਾਊ, ਮੋਹ ਨਾ ਪਾ ਐਨਾ ਜਗਤ ਨਾਲ਼ ਉਹ ਕਹਿੰਦੇ, "ਖਾ ਲਓ, ਪੀ ਲਓ, ਸੌਂ ਜਾਓ ਲੰਮੀਆਂ ਤਾਣ ਕੇ" ਮੈਂ ਕਿਹਾ, "ਅੱਖਾਂ ਬੰਦ ਕਰ, ਧਿਆਨ ਧਰ, ਮਹਿਸੂਸ ਕਰ" ਤਮਾਸ਼ਾ ਤੱਕਦਾ-ਤੱਕਦਾ ਤੂੰ, ਤਮਾਸ਼ਾ ਬਣ ਨਾ ਜਾਵੀਂ, ਓਏ ਕਿ ਇਸ ਦੁਨੀਆ ਦੇ ਪਰਦੇ 'ਤੇ ਹਮੇਸ਼ਾ ਕੁੱਝ ਨਹੀਂ ਰਹਿੰਦਾ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ (ਵਾਹਿਗੁਰੂ)