Channo

Channo

Diljit Dosanjh, Nick Dhammu, & Veet Baljit

Длительность: 2:53
Год: 2014
Скачать MP3

Текст песни

ਹੋ ਕਿਹੜੀ ਗੱਲੋਂ ਰੱਖੀਏ ਓਲ੍ਹਾ ਕਰਕੇ ਕਿਤਾਬਾਂ ਦਾ
ਨਖਰਾ ਮਰਾਯੁ ਮੈਨੂੰ ਲੱਗਦਾ ਜਨਾਬਾਂ ਦਾ

ਹੋ ਕਿਹੜੀ ਗੱਲੋਂ ਰੱਖੀਏ ਓਲ੍ਹਾ ਕਰਕੇ ਕਿਤਾਬਾਂ ਦਾ
ਨਖਰਾ ਮਰਾਯੁ ਮੈਨੂੰ ਲੱਗਦਾ ਜਨਾਬਾਂ ਦਾ
ਨੀ ਤੂੰ ਗੱਲਾਂ ਉੱਤੇ ਲਾ ਕੇ ਰੱਖੀਏ ਲਾਲੀਆਂ
ਚੀਰ ਵਾਲਾ ਵਿਚ ਪਾਉਣ ਲੱਗ ਪਈ
ਮੇਰੀ ਪੱਗ ਨਾਲ ਦੀਆਂ ਚੰਨੋ ਚੁਣੀਆਂ
ਤੂੰ ਹੁਣ ਜਾਣ ਕੇ ਰੰਗਾਉਣ ਲੱਗ ਪਈ
ਮੇਰੀ ਪੱਗ ਨਾਲ ਦੀਆਂ ਚੰਨੋ ਚੁਣੀਆਂ
ਤੂੰ ਹੁਣ ਜਾਣ ਕੇ, ਨੀ ਹੁਣ ਜਾਣ ਕੇ
ਹੁਣ ਜਾਣ ਕੇ ਰੰਗਾਉਣ ਲੱਗ ਪਈ

ਸਾਡਾ ਨਾਮ ਤੂੰ ਦਿਲ ਉੱਤੇ ਲਿਖੇਗੀ ਜ਼ਰੂਰ ਨੀ
ਹੌਲੀ ਹੌਲੀ ਚੜ੍ਹੇਗਾ ਪਿਆਰ ਦਾ ਸਰੂਰ ਨੀ

ਆਈ ਅੱਖਾਂ ਵਿਚ ਲਾਲੀ ਮੈਨੂੰ ਦੱਸਦੀ
ਨੀਂਦ ਤੈਨੂੰ ਵੀ ਸਤਾਉਣ ਲੱਗ ਪਈ
ਮੇਰੀ ਪੱਗ ਨਾਲ ਦੀਆਂ ਚੰਨੋ ਚੁਣੀਆਂ
ਤੂੰ ਹੁਣ ਜਾਣ ਕੇ,ਤੂੰ ਹੁਣ ਜਾਣ ਕੇ ਰੰਗਾਉਣ ਲੱਗ ਪਈ ਓ ਓ ਆ

ਹੋ ਜਗ ਤੋਂ ਪਿਆਰ ਤੇਰਾ ਰੱਖਣਾ ਲੁਕਾ ਕੇ ਵੇ
ਬਸ ਮਿਲ ਜਾਇਆ ਕਰ ਸੁਪਨੇ ਚ ਆ ਕੇ ਵੇ

ਓਹ ਕਦੋਂ ਆਉਣੀਆਂ ਵੱਸਲ ਦੀਆਂ ਘੜੀਆਂ
ਖੌਰੂ ਝਾਂਝਰ ਵੀ ਪਾਉਣ ਲੱਗ ਪਈ
ਮੈਂ ਤੇਰੇ ਪੱਗ ਨਾਲ ਦੀਆਂ ਚੰਨਾ ਚੁਣੀਆਂ
ਤੇਰੇ ਕਰਕੇ ਰੰਗਾਉਣ ਲੱਗ ਪਈ
ਮੈਂ ਤੇਰੇ ਪੱਗ ਨਾਲ ਦੀਆਂ ਚੰਨਾ ਚੁਣੀਆਂ
ਤੇਰੇ ਕਰਕੇ
ਹਾਏ ਵੇ ਤੇਰੇ ਕਰਕੇ ਰੰਗਾਉਣ ਲੱਗ ਪਈ ਹੋ ਹੋ ਹਾਂ ਹਾਂ