Vichhre Sajan

Vichhre Sajan

Feroz Khan

Альбом: Vichhre Sajan
Длительность: 6:33
Год: 2002
Скачать MP3

Текст песни

ਮੋਹ ਪਾ ਕੇ ਸਾਡੇ ਸੱਜਣ ਵਿਛੜੇ
ਤੇ ਅਸੀਂ ਵੱਸ ਗਮਾਂ ਦੇ ਪੈ ਗਏ
ਦੇ ਗਏ ਪੀਰ ਵਿਛੋੜੇ ਵਾਲੀ
ਤੇ ਜਿੰਦ ਨਾਲ ਅਸਾਂ ਦੀ ਲੈ ਗਏ

ਸੱਜਣਾ ਨੂੰ ਜਦੋਂ ਰੁਖ਼ਸਤ ਕੀਤਾ, ਕੌੜਾ ਘੁੱਟ ਸਬਰ ਦਾ ਪੀਤਾ

ਸੱਜਣਾ ਨੂੰ ਜਦੋਂ ਰੁਖ਼ਸਤ ਕੀਤ, ਕੌੜਾ ਘੁੱਟ ਸਬਰ ਦਾ ਪੀਤਾ
ਮੁੜ ਮੁੜ ਪੈਣ ਭੁਲੇਖੇ ਜਿਹੇ, ਮੁੜ ਮੁੜ ਪੈਣ ਭੁਲੇਖੇ ਜਿਹੇ
ਜਦੋਂ ਦਰਾਂ ਚ ਆਣ ਖਲੌਣੇ ਆ

ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਹੁਣ ਵਿਛੜ ਗਿਆ ਤੇ ਸੱਜਣਾ,ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ

ਕਦੇ ਲਾਇਆ ਸੀ ਅਸੀਂ ਹੱਸ ਹੱਸ ਕੇ, ਪੈ ਗਏ ਵਿਛੋੜੇ ਰੋ ਰੋ ਕੇ
ਅਸੀਂ ਥੱਕ ਗਏ ਜ਼ਖ਼ਮ ਜੁਦਾਈਆਂ ਦੇ, ਹੰਜੂਆ ਦੇ ਨਾਲ ਧੋ ਧੋ ਕੇ
ਅਸੀਂ ਥੱਕ ਗਏ ਜ਼ਖ਼ਮ ਜੁਦਾਈਆਂ ਦੇ, ਹੰਜੂਆ ਦੇ ਨਾਲ ਧੋ ਧੋ ਕੇ
ਇਸ ਚੰਦਰੇ ਜਗ ਦੀਆਂ ਨਜ਼ਰਾਂ ਤੋਂ, ਚੰਦਰੇ ਜਗ ਦੀਆਂ ਨਜ਼ਰਾਂ ਤੋਂ
ਤੇਰੇ ਦਿੱਤੇ ਦਰਦ ਲਕੌਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ

ਲੱਖ ਕਰਦੇ ਯਤਨ ਭੁਲਾਉਣ ਲਈ, ਤੇਰੀ ਯਾਦ ਨਾ ਸਾਨੂੰ ਭੁਲਦੀ ਆ
ਗਲੀਆਂ ਦੇ ਕੱਖਾਂ ਵਾਂਗੂ ਵੇ, ਜਿੰਦ ਨਿਮਾਣੀ ਰੁਲਦੀ ਆ
ਗਲੀਆਂ ਦੇ ਕੱਖਾਂ ਵਾਂਗੂ ਵੇ, ਜਿੰਦ ਨਿਮਾਣੀ ਰੁਲਦੀ ਆ

ਨਾ ਹਾਕ ਮਾਰੀ ਨਾ ਰੋਕ ਸਕੇ, ਨਾ ਹਾਕ ਮਾਰੀ ਨਾ ਰੋਕ ਸਕੇ
ਓਸ ਵੇਲੇ ਨੂੰ ਪਛਤਾਉਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ

ਸਾਥੋਂ ਰੱਬ ਕੀ ਗਲਤੀ ਹੋ ਗਈ ਵੇ, ਨਾ ਗਲ ਸਮਝ ਵਿੱਚ ਆਉਂਦੀ ਏ
ਵਿੱਚ ਜਰਗੜੀ ਪਿੰਡ ਦੀਆਂ ਗਲੀਆਂ ਦੇ, ਹੁਣ ਰੂਹ ਮੇਰੀ ਕੁਰਲਾਉਂਦੀ ਏ
ਵਿੱਚ ਜਰਗੜੀ ਪਿੰਡ ਦੀਆਂ ਗਲੀਆਂ ਦੇ, ਹੁਣ ਰੂਹ ਮੇਰੀ ਕੁਰਲਾਉਂਦੀ ਏ

ਸੱਚ ਪੁੱਛੇ ਤੇਰਾ ਵੇ ਸੱਜਣਾ, ਸੱਚ ਪੁੱਛੇ ਤੇਰਾ ਵੇ ਸੱਜਣਾ
ਰੱਬ ਵਾਂਗੂ ਨਾਮ ਧਿਆਉਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਹੁਣ ਵਿਛੜ ਗਿਆ ਤੇ ਸੱਜਣਾ, ਦੇ ਸਿਰਨਾਵੇ ਪੜ੍ਹ ਪੜ੍ਹ ਰੋਣੇ ਆ
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ (ਆ ਆ)
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ (ਆ ਆ)
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ (ਆ ਆ)
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ (ਆ ਆ)
ਸਿਰਨਾਵੇ ਪੜ੍ਹ ਪੜ੍ਹ ਰੋਣੇ ਆ (ਆ ਆ)