Punjab Ujaran Waale

Punjab Ujaran Waale

Harjit Singh Harman

Альбом: Shaan-E-Qaum
Длительность: 5:06
Год: 2010
Скачать MP3

Текст песни

ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ
ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ
ਪਾਣੀ ਅੱਜ ਵੀ ਇੱਕੋ ਲਹਿ ਵਿੱਚ ਵਗਦਾ ਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

ਅਕਾਲ ਤਖ਼ਤ ਨੂੰ ਢਾਹੁੰਦੇ ਮਿੱਟ ਗਏ ਤਖ਼ਤ ਕਈ
ਤਖ਼ਤ ਕਈ ਤਖ਼ਤ ਕਈ ਤਖ਼ਤ ਕਈ
ਅਕਾਲ ਤਖ਼ਤ ਨੂੰ ਢਾਹੁੰਦੇ ਮਿੱਟ ਗਏ ਤਖ਼ਤ ਕਈ
ਅਕਾਲ ਤਖ਼ਤ ਤਾਂ ਪੀਠੇ ਉੱਤੇ ਹੱਸਦਾ ਏ
ਅਬਦਾਲੀ, ਮੱਸੇ ਰੰਗੜ੍ਹ ਵਰਗੇ ਦਫ਼ਨ ਹੋਏ
ਹਰਮੰਦਿਰ ਤਾਂ ਪਹਿਲਾਂ ਨਾਲੋਂ ਜੱਚਦਾ ਏ
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

ਕਈ ਹਕੂਮਤਾਂ ਜ਼ੋਰ ਲਾਇਆ ਨਾ ਖਤਮ ਹੋਈ
ਖਤਮ ਹੋਈ ਖਤਮ ਹੋਈ ਨਾ ਖਤਮ ਹੋਈ
ਕਈ ਹਕੂਮਤਾਂ ਜ਼ੋਰ ਲਾਇਆ ਨਾ ਖਤਮ ਹੋਈ
ਸਿੱਖ ਕੌਮ 'ਤੇ ਹੱਥ ਵਾਹਿਗੁਰੂ ਰੱਖਦਾ ਏ
ਵਾਹੀ ਧਰ ਦੇ ਰਾਜੇ ਕਦੋਂ ਦੇ ਖਤਮ ਹੋਏ
ਅੱਜ ਵੀ ਆਨੰਦਪੁਰ ਵਿੱਚ ਨਗਾਰਾ ਵੱਜਦਾ ਏ
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

ਕਈ ਘਟਾਵਾਂ ਚੜ੍ਹੀਆਂ ਇਹਨੂੰ ਡੋਬਣ ਲਈ
ਡੋਬਣ ਲਈ ਡੋਬਣ ਲਈ ਡੋਬਣ ਲਈ
ਕਈ ਘਟਾਵਾਂ ਚੜ੍ਹੀਆਂ ਇਹਨੂੰ ਡੋਬਣ ਲਈ
ਪੰਜਾਬੀ ਦਾ ਸੂਰਜ ਓਵੇਂ ਹੀ ਵਗਦਾ ਏ
ਕੀ ਹਸ਼ਰ ਹੋਇਆ ਸੀ ਸਿੱਖ ਕੌਮ ਦੇ ਦੁਸ਼ਮਣਾਂ ਦਾ
ਸਿੱਖੀ ਦਾ ਇਤਿਹਾਸ ਤਾਂ ਆਪੇ ਈ ਦੱਸਦਾ ਏ
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

ਝੂਠ ਦੀ ਬੱਤੀ ਆਖਿਰ ਪਰਗਟ ਬੁਝ ਜਾਂਦੀ
ਬੁਝ ਜਾਂਦੀ ਬੁਝ ਜਾਂਦੀ ਬੁਝ ਜਾਂਦੀ
ਝੂਠ ਦੀ ਬੱਤੀ ਆਖਿਰ "ਪਰਗਟ" ਬੁਝ ਜਾਂਦੀ
ਸੱਚ ਦਾ ਦੀਵਾ ਸਦਾ ਹੀ ਰਹਿੰਦਾ ਜਗਦਾ ਏ
ਰਾਜ ਕਰੇਗਾ ਖਾਲਸਾ ਵਚਨ ਪਗਾਉਣ ਲਈ
ਓਹ ਵੇਖੋ ਫੇਰ ਕਮਰ ਖਾਲਸਾ ਕੱਸਦਾ ਏ
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ