Fella'S Forever

Fella'S Forever

Hustinder

Альбом: Bhadauria
Длительность: 3:22
Год: 2024
Скачать MP3

Текст песни

ਕੱਠੇ ਖਾਦਾਂ ਪੀਤਾ ਜਿੱਤਾ ਹਾਰਾ ਦੇਖਿਆ
ਸਾਈਕਲ ਤੋਂ ਲੈ ਕੇ ਕੱਠੇ ਕਾਰਾਂ ਦੇਖਿਆ
ਹਰ ਵੇਲੇ ਨਾਲ ਖੜੇ ਜਿੱਥੇ ਜਿੱਥੇ ਪੈਰ ਧਰੇ
ਕਰ ਆਸਮਾਨ ਤੱਕ ਮਾਰਾਂ ਦੇਖਿਆ
ਤਾਂ ਹੀ ਰੱਖਿਆ ਮੈਂ ਏਹਨਾਂ ਕੋਲੋਂ ਬੱਲੀਏ ਨੀ
ਕੋਈ ਪਰਦਾ ਨੀ ਪਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਓ ਬਿੱਲੋ ਸਾਡਾ ਸਰਦਾ ਨੀ ਸਰਦਾ ਨੀ

ਟੀਫਨ ਸਕੂਲਾਂ ਦੇਯਾ ਤੋਂ Stuc ਦੀਆਂ ਚਾਹਾਂ ਤੱਕ
ਉਸ ਚੰਦਰੀ ਪਿੰਡ ਦੀਆਂ ਗਲੀਆਂ ਤੋਂ
ਗੇਡੀ ਰੂਟ ਦੀਆਂ ਰਾਹਾਂ ਤੱਕ
ਘੁੰਮੇ ਏਹਨਾਂ ਨਾਲ ਤੇਲ ਫੂਕਿਆ ਰਕਾਨੇ
ਏਹਨਾਂ ਕੋਲੋਂ ਕੁਝ ਵੀ ਨਾ ਲੁਕੇਆ ਰਕਾਨੇ
ਲੜੇ ਵੀ ਬਥੇਰਾ ਪਰ ਖੜੇ ਸਾਡੇ ਨਾਲ
ਤਾਹੀ ਕਾਫਲਾ ਨਾ ਗੱਡੀਆਂ ਦਾ ਰੁਕੇਆ ਰਕਾਨੇ
ਜਿੱਥੇ ਏਹਨਾਂ ਝੋਟਿਆਂ ਦੇ ਸਿੰਗ ਫੱਸਗੇ
ਕੋਈ ਖੜ੍ਹਦਾ ਨੀ ਖੜ੍ਹਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਓ ਬਿੱਲੋ ਸਾਡਾ ਸਰਦਾ ਨੀ ਸਰਦਾ ਨੀ
ਮੂਡ ਤੋਂ ਹੀ ਆਇਆ ਜ਼ੋਰ ਚੱਲਦਾ
ਗੱਲ ਹੁਣ ਦੀ ਨਾ ਜਾਨੀ ਕੁੜੇ
ਸਾਥੋ ਸ਼ੁਰੂ ਸਾਡੇ ਉੱਤੇ ਮੁੱਕਦੀ
ਲੰਘੇ ਪੁੱਲਾਂ ਥੱਲੋ ਪਾਣੀ ਕੁੜੇ
ਇੱਕੀਆਂ ਨੂੰ ਕੱਤੀਆਂ ਹੀ ਪਾਈਆਂ ਬੱਲੀਏ
ਏਹਨਾਂ ਤੋ ਕੀ ਚੰਗੀਆਂ ਕਮਾਇਆ ਬੱਲੀਏ
ਫਿੱਕ ਫੁੱਕ ਪੈਣ ਦਾ ਸਵਾਲ ਹੀ ਨੀ ਕੋਈ
ਯਾਰੀ ਚ ਨਾ ਕਰਕੇ ਗਿਨਾਯੀਆਂ ਬੱਲੀਏ
ਨਾਲ ਖੜੇਆ ਦਾ ਅੰਨਾ ਹੁੰਦਾ ਹੌਂਸਲਾ ਓਹ
ਬੰਦਾ ਹਰਦਾ ਨੀ ਹਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਓ ਬਿੱਲੋ ਸਾਡਾ ਸਰਦਾ ਨੀ ਸਰਦਾ ਨੀ

ਪਹਿਲੇ ਬੋਲ ਤੁਰ ਪੈਣ ਨਾਲ ਨੀ
ਦੂਜੀ ਪੁੱਛਦੇ ਨਾ ਗੱਲ ਬੱਲੀਏ
ਜੋ ਵੀ ਹੁੰਦੀ ਮੂੰਹ ਦੇ ਉੱਤੇ ਆਖੀਏ
ਨਹੀਓ ਚੁਗਲੀ ਦਾ ਵੱਲ ਬੱਲੀਏ
ਕਿਤੀ ਪਰਵਾਹ ਨਾ ਕਿਸੇ ਮਸਲੇ ਦੀ ਬਿੱਲੋ
ਏਹਨਾਂ ਹੁੰਦੇ ਲੋਰ ਨਾ ਕੋਈ ਅਸਲੇ ਦੀ ਬਿੱਲੋ
ਯਾਰੀਆਂ ਨਿਭਾਉਣ ਰਵਾਜ਼ ਜਿੱਥੋਂ ਚੱਲਿਆ ਸੀ
ਗੱਲ ਤੁਰੇ ਪਿੰਡ ਵੱਡੇ ਅਟਲੇ ਦੀ ਬਿੱਲੋ
Big khan ਯਾਰਾਂ ਬਿਨਾ ਹੋਰ ਦੀ ਹੋ
ਆਖੀ ਜਰਦਾ ਨੀ ਜਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਸਰਦਾ ਨੀ ਯਾਰਾ ਬਿਨਾ ਜੱਟੀਏ
ਨੀ ਸਾਡਾ ਸਰਦਾ ਨੀ ਸਰਦਾ ਨੀ
ਓ ਬਿੱਲੋ ਸਾਡਾ ਸਰਦਾ ਨੀ ਸਰਦਾ ਨੀ