Queen'S Gambit

Queen'S Gambit

Hustinder

Альбом: Bhadauria
Длительность: 2:34
Год: 2024
Скачать MP3

Текст песни

ਜਿਵੇਂ ਸਾਡੇ ਨਾਲ ਨਿਭੇ ਤੇਰੀ ਯਾਰੀ ਨਖਰੇ
ਕਿੱਥੇ ਨਿਭੇ ਪਈ ਦੁਨੀਆ ਤਾ ਸਾਰੀ ਨਖਰੇ
ਜਿਵੇਂ ਸਾਡੇ ਨਾਲ ਨਿਭੇ ਤੇਰੀ ਯਾਰੀ ਨਖਰੇ
ਕਿੱਥੇ ਨਿਭੇ ਪਈ ਦੁਨੀਆ ਤਾ ਸਾਰੀ ਨਖਰੇ
ਮੂੰਹਰੇ ਲੋਕਾਂ ਦੇ ਤੂੰ ਸਾਡਾ ਪੱਖ ਪੂਰਦੀ ਫਿਰੇ
ਜੇਹੜਾ ਮੇਰੇ ਵੱਲ ਝਾਕੇ ਓਹਨੂੰ ਘੂਰਦੀ ਫਿਰੇ
ਸੜੀ ਦੁਨੀਆ 'ਤੇ ਮਿੱਤਰਾਂ ਦੀ ਹਿੱਕ ਠਰਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ
ਨੀ ਤੂੰ Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ
Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ

ਟੋਆ ਤੇਰੀ ਗੱਲ ਚ ਤੇ ਟੱਕ ਸਾਡੀ ਬਾਂਹ ਚ
ਝੱਟ ਭਰ ਦਿੰਨੀ ਐਂ ਤੂੰ ਹਾਂ ਸਾਡੀ ਹਾਂ ਚ
ਨੀ ਤੂੰ ਲੀਡਰਾਂ ਦੇ ਪਾਏ ਹੋਏ ਜ਼ੋਰ ਵਰਗੀ
ਸਾਡੀ ਗੁੱਡੀ ਜਿਸਨੇ ਚਾੜੀ ਓਸੇ ਡੋਰ ਵਰਗੀ
ਕੱਲਾ ਹੱਥ ਨਹੀਂ ਓ ਹੌਂਸਲਾ ਮੋੜ੍ਹੇ ਤੇ ਧਰ ਗਈ
ਨੀ ਤੂੰ Chess ਵਾਲੀ ਰਾਣੀ ਵਾਂਗੂ
ਨੀ ਤੂੰ Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ
Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ

ਚੱਲਦੇ ਨੇ ਮੁੱਦੇ ਜੋ ਕਰੰਟ ਸਾਂਭ ਲੈਣੀ ਐਂ
ਮੂੰਹਰੇ ਲੱਗ ਜਾਵੇ ਜੇ ਫਰੰਟ ਸਾਂਭ ਲੈਣੀ ਐਂ
ਗੱਲ ਕਰਦੀ ਐਂ ਸਿਧੀ ਤੇ ਸਪਾਟ ਜੱਟੀਏ
ਲਾਹਕੇ ਸੁੱਟ ਦੇਵੇ ਗੱਲ ਤੋਂ ਗਲਾਫ ਜੱਟੀਏ
ਤੂੰ ਜੁੱਤੀ ਝਾੜੀ ਕਈਆਂ ਦੀ ਜਵਾਨੀ ਝੜਗਈ
ਨੀ ਤੂੰ Chess ਵਾਲੀ ਰਾਣੀ ਵਾਂਗੂ
ਨੀ ਤੂੰ Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ
Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ

ਜਿੱਦਣ ਦੀ ਪਾਈ ਬਿਲੋ ਅੱਖ ਸਾਡੀ ਅੱਖ ਚ
ਹੁਸਨ ਜਵਾਨੀ ਵਫਾ ਤਿੰਨੇ ਸਾਡੇ ਪੱਖ ਚ
ਸਾਡੇ ਹੱਕ ਵਿੱਚ ਖੜ੍ਹੀ ਐਂ ਗਵਾਹ ਬਣਕੇ
ਮਾੜੇ ਵੇਲਿਆਂ ਚ ਚੰਗੀ ਕੋਈ ਸਲਾਹ ਬਣਕੇ
ਸੋਨੇ ਵਰਗੀਏ ਆਮਦ ਦੀ ਚਾਂਦੀ ਕਰ ਗਈ
ਨੀ ਤੂੰ Chess ਵਾਲੀ ਰਾਣੀ ਵਾਂਗੂ
ਨੀ ਤੂੰ Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess  ਵਾਲੀ ਰਾਣੀ ਵਾਂਗੂ
Chess ਵਾਲੀ ਰਾਣੀ ਵਾਂਗੂ ਨਾਲ ਖੜ੍ਹਗੀ
ਨੀ ਤੂੰ Chess ਵਾਲੀ ਰਾਣੀ ਵਾਂਗੂ