Chhad Dila

Chhad Dila

Lehmber Hussainpuri, Sheera Jasvir, & Jeeta Heranwala

Альбом: Chhad Dila
Длительность: 4:19
Год: 2014
Скачать MP3

Текст песни

ਜੇ ਸਮਝਿਆ ਹੁੰਦਾ ਓਹਨੇ ਪਿਆਰ ਸਾਡੇ ਨੂੰ
ਤੇ ਅੱਜ ਸਾਨੂੰ ਜ਼ਿੰਦਗੀ ਚੋ ਕੱਢ ਕੇ ਨਾ ਜਾਂਦੀ
ਜੇ ਸਮਝਿਆ ਹੁੰਦਾ ਓਹਨੇ ਪਿਆਰ ਸਾਡੇ ਨੂੰ
ਤੇ ਅੱਜ ਸਾਨੂੰ ਜ਼ਿੰਦਗੀ ਚੋ ਕੱਢ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ
ਹੁੰਦੀ ਆਪਣੀ ਤਾ ਤੈਨੂੰ ਕਦੇ ਛਡ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ
ਹੁੰਦੀ ਆਪਣੀ ਤਾ ਤੈਨੂੰ ਕਦੇ ਛਡ ਕੇ ਨਾ ਜਾਂਦੀ
ਹਾਏ ਛਡ ਕੇ ਨਾ ਜਾਂਦੀ, ਸਾਚੀ ਛਡ ਕੇ ਨਾ ਜਾਂਦੀ

ਕੋਈ ਮਜਬੂਰੀ ਤਾ ਪਹਿਲਾਂ ਸੋਚ ਲੈਂਦੀ ਓ
ਸਾਡੇ ਵਾਲ ਔਂਦਾ ਹੋਇਆ ਦਿਲ ਰੋਕ ਲੈਂਦੀ ਓ
ਕੋਈ ਮਜਬੂਰੀ ਤਾ ਪਹਿਲਾਂ ਸੋਚ ਲੈਂਦੀ ਓ
ਸਾਡੇ ਵਾਲ ਔਂਦਾ ਹੋਇਆ ਦਿਲ ਰੋਕ ਲੈਂਦੀ ਓ
ਰੋਕ ਲੈਂਦੀ ਨਾਲੇ ਕਸਮਾ ਤੇ ਵਾਅਦਿਆਂ ਨੂੰ
ਤਿੱਖੇ ਬੋਲਾ ਨਾਲ ਰੂਹ ਵੱਡ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ
ਹੁੰਦੀ ਆਪਣੀ ਤਾ ਤੈਨੂੰ ਕਦੇ ਛਡ ਕੇ ਨਾ ਜਾਂਦੀ
ਹਾਏ ਛਡ ਕੇ ਨਾ ਜਾਂਦੀ, ਸਾਚੀ ਛਡ ਕੇ ਨਾ ਜਾਂਦੀ

ਜ਼ਿੰਦਗੀ ਚ ਆਈ ਲੱਗਾ ਮਿਲੀ ਤਕਦੀਰ ਸਾਨੂੰ
ਫੁੱਲਾ ਜਿਹੇ ਚਿਹਰੇ ਕਰ ਸੁਟਿਆ ਕਰੀਰ ਸਾਨੂੰ
ਜ਼ਿੰਦਗੀ ਚ ਆਈ ਲੱਗਾ ਮਿਲੀ ਤਕਦੀਰ ਸਾਨੂੰ
ਫੁੱਲਾ ਜਿਹੇ ਚਿਹਰੇ ਕਰ ਸੁਟਿਆ ਕਰੀਰ ਸਾਨੂੰ
ਇਸ਼ਕੇ ਦੇ ਰਾਹਾ ਉੱਤੇ ਆਪ ਤੋੜ ਕੇ
ਬੇਵਫ਼ਾਈ ਵਾਲੇ ਟੋਏ ਪੱਟ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ
ਹੁੰਦੀ ਆਪਣੀ ਤਾ ਤੈਨੂੰ ਕਦੇ ਛਡ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ

ਇਸ਼ਕੇ  ਤੋਂ ਦੂਰ ਰੱਬਾ ਸੋਚ ਸਾਡੀ ਲੈ ਜਾਂਦਾ
ਹੇਰਾ ਵਾਲਾ Jeeta ਸ਼ਾਇਦ ਜਿਉਣ ਜੋਗਾ ਰਹਿ ਜਾਂਦਾ
ਇਸ਼ਕੇ  ਤੋਂ ਦੂਰ ਰੱਬਾ ਸੋਚ ਸਾਡੀ ਲੈ ਜਾਂਦਾ
ਹੇਰਾ ਵਾਲਾ Jeeta ਸ਼ਾਇਦ ਜਿਉਣ ਜੋਗਾ ਰਹਿ ਜਾਂਦਾ
ਚਾਹੁੰਦਾ ਨਹੀ ਸੀ ਰੋਕਣਾ ਅੱਖੀਆਂ ਦੇ ਪਾਣੀ ਨੂੰ
ਸਾਨੂ ਓ ਰੁਵਾ ਕੇ ਆਪ ਹੱਸ ਕੇ ਨਾ ਜਾਂਦੀ
ਛਡ ਦਿਲਾ ਰੋ ਨਾ ਬੇਗਾਨਿਆਂ ਦੇ ਲਈ
ਹੁੰਦੀ ਆਪਣੀ ਤਾ ਤੈਨੂੰ ਕਦੇ ਛਡ ਕੇ ਨਾ ਜਾਂਦੀ
ਹਾਏ ਛਡ ਕੇ ਨਾ ਜਾਂਦੀ, ਹਾਏ ਛਡ ਕੇ ਨਾ ਜਾਂਦੀ
ਸਚੀ ​ਛਡ ਕੇ ਨਾ ਜਾਂਦੀ