Neja
Manjit Singh Sohi, Talwinder Singh, & Issac
3:41ਇੱਕ ਫਤਿਹ ਚੱਲ ਚਮਕੌਰ ਤੋਂ ਹੈ ਆਈ ਇੱਕ ਸਰਹੰਦ ਵਿੱਚ ਫਤਿਹ ਹੈ ਗਜਾਈ ਮੁੱਖ ਉੱਤੇ ਫਤਿਹ ਚਿੱਤ ਚ ਅਨੰਦ ਹੈ ਕਲਮ ਤੇ ਲਾਈ ਬੈਠੇ ਫਤਿਹ ਦੀ ਸਿਆਈ ਫਤਿਹ ਨਾਮਾ ਲਿਖੇ ਪਰਿਵਾਰ ਵਾਰ ਕੇ ਬਾਪੂ ਸਾਡੇ ਦੀ ਤਾਂ ਇਹੋ ਗੱਲ ਫਤਿਹ ਆ ਅੱਜ ਫਤਿਹ ਆ ਤੇ ਤੇਰੀ ਕੱਲ ਫਤਿਹ ਆ ਸਾਡੀ ਜੁਗੋ ਜੁੱਗ ਹੀ ਅਟੱਲ ਫਤਿਹ ਆ ਬੁੱਚੜ ਵਜੀਰਾਂ ਸੁੱਚਾ ਨੰਦ ਹਾਰ ਗਏ ਅਣਖਾਂ ਦੀ ਤਾਣੀ ਹੋਈ ਢਾਲ ਸੀ ਫਤਿਹ ਜੁਲਮਾਂ ਦੀ ਕੰਧ ਉਸਰ ਕੇ ਹਾਰ ਗਈ ਬਿਨਾ ਡੋਲੇ ਖੜੇ ਸ਼ੇਰ ਬਾਲ ਸੀ ਫਤਿਹ ਦਿੱਤਾ ਸੀ ਸਬੂਤ ਸਰਹੰਦ ਕੰਬ ਗਈ ਛੱਡੇ ਸੀ ਜੈਕਾਰੇ ਜਿਸ ਪਲ ਫਤਿਹ ਆ ਗਾਉਣਗੇ ਗਵੱਈਏ ਬੀਰ ਰਸ ਤਣਕੇ ਢੱਡ ਤੇ ਸਾਰੰਗੀਆਂ ਨੂੰ ਸੁਰ ਕਰਕੇ ਲੱਗਣੀ ਵਿਸਾਖੀ ਤੇ ਮਹੱਲੇ ਸਜਣੇ ਆਉਂਣੇ ਨੀਲੇ ਬਾਣੇ ਘੋੜਿਆਂ ਤੇ ਚੜਕੇ ਜਾਈਏ ਜਿੱਥੇ ਅਸੀਂ ਅਰਦਾਸ ਸੋਧਕੇ ਹੁੰਦੀ ਉਦੋਂ ਆਪਣੇ ਹੀ ਵੱਲ ਫਤਿਹ ਆ ਵਾਰਿਸ ਨਾ ਲੱਭਦੇ ਔਰੰਗਜ਼ੇਬ ਦੇ ਥਾਪਿਆ ਜੋ ਪੰਥ ਅੱਜ ਤੱਕ ਕੈਮ ਆ ਇਤਿਹਾਸ ਧਾਰ ਤੇਗ ਦੀ ਨਾ ਲਿਖਕੇ ਪੁਰਖਿਆਂ ਸਾਡੇ ਕੱਢ ਦਿੱਤੇ ਵਹਿਮ ਆ ਬਾਡਰਾਂ ਤੇ ਸਾਡੇ ਹੀ ਨਿਸ਼ਾਨ ਝੁਲਦੇ ਸਿੱਕਾ ਸਾਡਾ ਜਿਹੜਾ ਰਿਹਾ ਚੱਲ ਫਤਿਹ ਆ ਦੇਗ ਤੇਗ ਫਤਿਹ ਪੰਥ ਕੀ ਜੀਤ ਹੈ ਬਾਜਾਂ ਵਾਲੇ ਨਾਲ ਲਾ ਲਈ ਪ੍ਰੀਤ ਹੈ ਲੋੜਵੰਦਾਂ ਨਾਲ ਖੜੇ ਸਦਾ ਖਾਲਸਾ ਪੰਥ ਨੇ ਚਲਾਈ ਇਹੋ ਨਵੀਂ ਰੀਤ ਹੈ ਜਿੱਤ ਦੇ ਜੈਕਾਰੇ ਗੂੰਜੇ ਸੰਧੂ ਬਾੜੀਆਂ ਜੋ ਤਨ ਮਨ ਧਨ ਦਿੱਤਾ ਬੱਲ ਫਤਿਹ ਆ