Ultimatum (Intro)

Ultimatum (Intro)

Sidhu Moose Wala

Альбом: Moosetape
Длительность: 1:31
Год: 2021
Скачать MP3

Текст песни

ਦਸਤਖ਼ਤ ਮੈਂ ਕਰੇ ਹੋਏ ਨੇ ਸਮਿਆਂ ਦੇ ਕੋਰੇ ਕਾਗਜ 'ਤੇ
ਮੇਰਾ ਇਕਰਾਰਨਾਮਾ ਵੀ ਦਰਜ ਐ
ਪਰ ਕਿਸੇ ਪਿਓ ਦੇ ਪੁੱਤ ਨਾਲ਼ ਨਹੀਂ
ਜਾਂ ਕਿਸੇ ਝਗੜ ਜਿਹੇ ਛਲਾਰੂ ਨਾਲ਼ ਨਹੀਂ
ਮੇਰਾ ਕਰਾਰ ਉਸ ਪਰਮ-ਆਤਮਾ ਨਾਲ਼ ਐ
ਜਿਸਨੂੰ ਅਸੀਂ ਸਾਰੇ ਪਰਮਾਤਮਾ ਕਹਿਨੇ ਆਂ

ਸੋ ਆਮ ਤੇ ਖ਼ਾਸ ਨੂੰ ਅਜੇ ਅਲਾਨ ਆ
ਕਿ Shubhdeep Singh Sidhu
ਯਾਨੀ ਕਿ Sidhu Moose Wala
ਨਾ ਕਿਸੇ ਨਾਲ਼ ਵੱਜਿਆ ਸੀ
ਤੇ ਨਾ ਹੀ ਕਿਸੇ ਨਾਲ਼ ਵੱਜਿਆ ਐ

Sidhu ਸਿੱਧਾ ਐ, ਪਰ Sidhu ਖੁੱਲ੍ਹਾ ਸਾਨ੍ਹ ਵੀ ਐ
Sidhu ਵੱਜੂ ਤਾਂ ਸਿੱਧਾ ਹਿੱਕ ਵਿੱਚ ਵੱਜੂ
ਸੋ ਮੇਰੀ ਜਾਨ, ਕਾਲ਼ਜੇ 'ਚ ਜਾਨ ਰੱਖਿਓ
ਤੇ ਬਾਕੀ ਅਤਾ-ਪਤਾ ਦੱਸ ਕੇ ਆਇਓ

ਕਲਮ 'ਤੇ ਉਂਗਲ਼ਾਂ ਦੀ ਪਕੜ ਵੀ ਪੂਰੀ ਐ
ਬੰਦੂਕ ਦੇ ਘੋੜੇ 'ਤੇ ਵੀ ਪਕੜ ਪਰਮਾਤਮਾ ਨੇ ਓਨੀ ਹੀ ਬਖ਼ਸ਼ੀ ਐ
ਚਹੁੰ ਪਾਸਿਓਂ ਭੁਲੇਖੇ ਕਰ ਦਿਆਂਗੇ

ਕਾਲ ਦੀ ਕਲਮ, ਵਰਤਮਾਨ ਦੀ ਸਿਆਹੀ
ਤੇ ਆਉਂਦੇ ਭਵਿੱਖ ਦੀ ਮੇਰੇ ਅਦਬ ਦੀ ਚੜ੍ਹਦੀ ਕਲਾ
ਮੇਰੇ ਓਸ ਪਰਮਾਤਮਾ ਦੀ ਨਜ਼ਰ ਐ
ਓਸ ਪਰਮਾਤਮਾ ਦਾ ਸ਼ੁਕਰਾਨਾ ਹੈ
ਤੇ ਮੇਰੇ ਓਸੇ ਵਾਹਿਗੁਰੂ ਦੀ ਦਾਦ ਐ
I'm signed to God