Midnight Desires

Midnight Desires

Thiarajxtt, Hrmnn & Diljit Dosanjh

Альбом: Ghost
Длительность: 2:53
Год: 2023
Скачать MP3

Текст песни

(ਆ ਮਿਲ਼ਦੇ ਆਂ ਬਾਹਰ, ਅੱਖ ਨਾ' ਸ਼ਿਕਾਰ ਕਰ ਜਾਵੇ ਰੋਜ਼)

ਇੱਕ ਸੁਰਮੇ ਜਿਹੀ ਰਾਤ, ਤੇ ਪੈਂਦੀ ਬਿੱਲੋ fog
ਮੈਂ ਕਰਨੀ ਆਂ ਦੀਦ, ਮਿਲਣੇ ਦੀ ਰੀਝ, ਤੂੰ ਚੱਕਦੀ ਨਾ call
ਨੀ ਅੱਖਾਂ ਵਿੱਚ ਤੂੰ, ਤੇ ਤੇਰੇ 'ਚ ਆ ਸੋਚ
ਆ ਮਿਲ਼ਦੇ ਆਂ ਬਾਹਰ, ਅੱਖ ਨਾ' ਸ਼ਿਕਾਰ ਕਰ ਜਾਵੇ ਰੋਜ਼

ਅੱਖ ਬਿਲੌਰੀ ਤੇਰੀ ਮੁੰਡਿਆਂ ਨੂੰ ਠੱਗਦੀ
ਅੱਖਾਂ ਦੇ ਵਿੱਚ ਤੂੰ ਹੀ, ਤਾਂ ਵੀ ਤੈਨੂੰ ਲੱਭਦੀ
ਤੂੰ ਹੀ ਫ਼ਬਦੀ, ਕਿਉਂ ਨਾ ਮਿਲ਼ੇ ਮੈਨੂੰ ਰੋਜ਼?

ਨੀ ਅੱਖੀਆਂ 'ਚ ਤੂੰ, ਤੇ ਤੇਰੇ 'ਚ ਆ ਸੋਚ
ਲਾ ਨਾ ਜਾਵੀਂ ਲਾਰੇ ਕਰਕੇ ਇਸ਼ਾਰੇ
ਦਿਲ ਨੂੰ ਐ ਲੋਚ, ਦਿਲ ਨੂੰ ਐ ਲੋਚ
ਨੀ ਅੱਖੀਆਂ 'ਚ ਤੂੰ, ਤੇ ਤੇਰੇ 'ਚ ਆ ਸੋਚ
ਲਾ ਨਾ ਜਾਵੀਂ ਲਾਰੇ ਕਰਕੇ ਇਸ਼ਾਰੇ
ਦਿਲ ਨੂੰ ਐ ਲੋਚ, ਦਿਲ ਨੂੰ ਐ ਲੋਚ

ਵੱਗਦੀ ਹਨੇਰੀ, ਤੇਰੇ ਉੱਡਦੇ ਆਂ ਵਾਲ਼, ਹੀਰੇ
ਕਣਕਾਂ ਦੇ ਸਿੱਟੇ ਵਾਂਗੂ lash'an ਦੇ ਆਂ ਜਾਲ਼, ਹੀਰੇ
ਤੂੰ ਹੀ ਐ ਪਿਆਸ, ਤੂੰ ਹੀ ਸੱਧਰਾਂ ਦੀ ਭਾਲ਼, ਹੀਰੇ
ਅੰਗਾਂ ਦੀ ਵਾਹ ਕਿਆ ਅਦਾ!

ਰਾਤ ਦੇ ਯਾ ਦਿਨ ਤੈਨੂੰ ਫ਼ਿਰਦੇ ਆਂ ਲੱਭਦੇ
ਗਲ਼ੀਆਂ 'ਚ light'an ਜਿਵੇਂ ਜੁਗਨੂੰ ਆਂ ਜਗਦੇ
ਕੱਢ ਲਵੇ ਜਿੰਦ ਮੁੱਖ ਚੁੰਨੀ ਵਿੱਚੋਂ ਕੱਜ ਕੇ
ਜੋਗੀਆਂ ਨੇ ਪਾਈਆਂ ਮੁੰਦਰਾਂ

ਅੱਖ ਬਿਲੌਰੀ ਤੇਰੀ ਮੁੰਡਿਆਂ ਨੂੰ ਠੱਗਦੀ
ਅੱਖਾਂ ਦੇ ਵਿੱਚ ਤੂੰ ਹੀ, ਤਾਂ ਵੀ ਤੈਨੂੰ ਲੱਭਦੀ
ਤੂੰ ਹੀ ਫ਼ਬਦੀ, ਕਿਉਂ ਨਾ ਮਿਲ਼ੇ ਮੈਨੂੰ ਰੋਜ਼?

ਨੀ ਅੱਖੀਆਂ 'ਚ ਤੂੰ, ਤੇ ਤੇਰੇ 'ਚ ਆ ਸੋਚ
ਲਾ ਨਾ ਜਾਵੀਂ ਲਾਰੇ ਕਰਕੇ ਇਸ਼ਾਰੇ
ਦਿਲ ਨੂੰ ਐ ਲੋਚ, ਦਿਲ ਨੂੰ ਐ ਲੋਚ
ਨੀ ਅੱਖੀਆਂ 'ਚ ਤੂੰ, ਤੇ ਤੇਰੇ 'ਚ ਆ ਸੋਚ
ਲਾ ਨਾ ਜਾਵੀਂ ਲਾਰੇ ਕਰਕੇ ਇਸ਼ਾਰੇ
ਦਿਲ ਨੂੰ ਐ ਲੋਚ, ਦਿਲ ਨੂੰ ਐ ਲੋਚ