Binna Khambon Uddjenga

Binna Khambon Uddjenga

Veer Davinder

Альбом: Message
Длительность: 6:07
Год: 2013
Скачать MP3

Текст песни

ਹੋ ਹੋ ਓ ਹੋ ਓ ਹੋ ਓ ਹੋ ਓ

ਚੋਰੀ ਚੋਰੀ ਦੋ ਮਹੀਨੇ ਚੰਡੀਗੜ੍ਹ ਲਾ ਕੇ
Ielts ਦਾ course ਵੀ ਕਰ ਆਇਆ ਜਾ ਕੇ
ਹੋ ਓ, ਚੋਰੀ ਚੋਰੀ ਦੋ ਮਹੀਨੇ ਚੰਡੀਗੜ੍ਹ ਲਾ ਕੇ
Ielts ਦਾ course ਵੀ ਕਰ ਆਇਆ ਜਾ ਕੇ
ਸਾਡੇ ਨਾਲ ਖੇਡ ਗੇ ਆਂ ਕਾਹਤੋਂ ਚਾਲ ਵੇ, ਹਾਏ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ

ਖ਼ੌਰੇ ਕਦੋਂ ਜਾਗ ਪੈਣ ਭਾਗ ਸਾਡੇ ਸੁੱਤੇ
Australia ਦਾ visa ਲਿਆ study base ਉੱਤੇ
ਖ਼ੌਰੇ ਕਦੋਂ ਜਾਗ ਪੈਣ ਭਾਗ ਸਾਡੇ ਸੁੱਤੇ
Australia ਦਾ visa ਲਿਆ study base ਉੱਤੇ
ਐਵੇਂ ਨਾ ਨਹੋਰੇ ਜੇਹੇ ਮਾਰ ਸੋਹਣੀਏ, ਹਾਏ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ ਨੀ

ਨੈਨੀ ਦਾ course ਕਰ ਗਈ ਨਾ Canada
ਤੇਰੇ ਪਿੱਛੇ ਮਾਸੀ ਕਹਿੰਦੀ ਸੀ ਬਣਾਉਣ ਨੂੰ
ਜਾ ਬੇਕਦਰਾ ਤੂੰ ਕਦਰ ਨਾ ਕੀਤੀ ਸਾਡੀ
ਫਿਰੇਂ ਨਵੀਂ ਦੁਨੀਆਂ ਵਸਾਉਣ ਨੂੰ
ਹਾਏ, ਜਾ ਬੇਕਦਰਾ ਤੂੰ ਕਦਰ ਨਾ ਕੀਤੀ ਸਾਡੀ
ਫਿਰੇਂ ਨਵੀਂ ਦੁਨੀਆਂ ਵਸਾਉਣ ਨੂੰ
ਓਥੇ ਲਵੇਂਗਾ ਮਸ਼ੂਕ ਕੋਈ ਨਵੀਂ ਭਾਲ ਵੇ, ਹਾਏ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ

Air hostess ਦਾ ਤੂੰ ਕਰ diploma
ਮੇਰੇ ਪਿੱਛੇ ਆ ਜੀ ਮਾਰ ਕੇ ਉਡਾਰੀਆਂ
ਕੌਣ ਭੁੱਲ ਸਕਦਾ ਏ ਕਿਤੋਂ ਜਾਨ ਭੁੱਲੀਆਂ
ਮਸ਼ੂਕਾਂ ਹੋਣ ਜਾਨ ਤੋਂ ਪਿਆਰੀਆਂ
ਹਾਏ, ਕੌਣ ਭੁੱਲ ਸਕਦਾ ਏ ਕਿਤੋਂ ਜਾਨ ਭੁੱਲੀਆਂ
ਮਸ਼ੂਕਾਂ ਹੋਣ ਜਾਨ ਤੋਂ ਪਿਆਰੀਆਂ
ਔਖੇ ਹੈ ਭੁਲਾਉਣੇ ਦਿਲਦਾਰ ਸੋਹਣੀਏ ਨੀ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ ਨੀ

ਹੋ ਹੋ ਓ ਹੋ ਓ ਹੋ ਓ ਹੋ ਓ

ਗਿਰਗਿਟ ਵਾਂਗੂ ਵਿੱਚੋਂ ਬਦਲ ਗਿਆ ਏ ਰੰਗ
ਉੱਤੋਂ ਉੱਤੋਂ ਦਿੰਨਾ ਏ ਤਸੱਲੀਆਂ
ਤੇਰੇ ਜੇਹੇ ਵਪਾਰੀਆਂ ਨੂੰ ਬੈਠੀਆਂ ਉਡੀਕਦੀਆਂ
ਮੇਰੇ ਜੇਹੀਆਂ ਰੋਂਦੀਆਂ ਨੇ ਝੱਲੀਆਂ
ਤਾਂਹੀ ਤੇਰੇ ਜੇਹੇ ਵਪਾਰੀਆਂ ਨੂੰ ਬੈਠੀਆਂ ਉਡੀਕਦੀਆਂ
ਮੇਰੇ ਜੇਹੀਆਂ ਰੋਂਦੀਆਂ ਨੇ ਝੱਲੀਆਂ
ਕਈਆਂ ਨੇ ਜਵਾਨੀ ਇੱਥੇ ਲਈ ਗਾਲ ਵੇ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ

ਆਹ ਲੈ ਚੱਕ passport ਪਾੜ ਦੇ ticket
ਤੈਨੂੰ ਮੇਰੇ ਤੇ ਜੇ ਭੋਰਾ ਇਤਬਾਰ ਨੀ
ਡੱਬਵਾਲੀ ਵਾਲੇ ਨੇ ਤਾਂ ਪਹਿਲਾਂ ਅਤੇ ਆਖਿਰ ਹੀ
ਤੇਰੇ ਨਾਲ ਕੀਤਾ ਇਹ ਪਿਆਰ ਨੀ
ਹਾਏ, ਡੱਬਵਾਲੀ ਵਾਲੇ ਨੇ ਤਾਂ ਪਹਿਲਾਂ ਅਤੇ ਆਖਰੀ ਹੀ
ਤੇਰੇ ਨਾਲ ਕੀਤਾ ਇਹ ਪਿਆਰ ਨੀ
ਅਸੀਂ ਉਹਨਾਂ 'ਚੋਂ ਨੀ ਜਿਹੜੇ ਐ ਗੱਦਾਰ ਸੋਹਣੀਏ ਨੀ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ

ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ
ਇੱਥੇ ਤਾਂ ਇਹ ਵੈਰੀ ਸਾਡੇ ਪਿਆਰ ਦਾ ਸਮਾਜ
ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਸੋਹਣੀਏ
ਬਿਨਾਂ ਖੰਭੋਂ ਉੱਡਜੇਂਗਾ ਪਰਸੋਂ flight ਤੇਰੀ
ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ