Judge (Feat. Dr Zeus)

Judge (Feat. Dr Zeus)

Amrinder Gill

Альбом: Judge
Длительность: 2:21
Год: 2025
Скачать MP3

Текст песни

ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
ਹਾਂ-ਨਾ 'ਤੇ ਦੇਣੀ ਏ ਤਰੀਕ ਅੱਗੇ ਦੀ

ਥਾਨੇਦਾਰ ਲਿਖੇ ਨਾ report, ਸੋਣੀਏ
ਤੇਰੇ ਦੋਵੇਂ ਨੈਣਾ ਨਾਲ਼ ਦਿਲ ਠੱਗੇ ਦੀ
Doctor ਕੋਲ ਵੀ ਇਲਾਜ ਨਾ ਕੋਈ
ਸੱਟ ਜਿਹੜੀ ਸੀਨੇ ਉੱਤੇ ਮੇਰੇ ਲੱਗੇ ਦੀ

ਮੈਂ ਆਮ ਜਿਹਾ ਹਾਂ, ਕੌਣ ਮੇਰੀ ਸੁਣੂ, ਗੋਰੀਏ?
ਦੁਨੀਆ 'ਤੇ ਸਾਰੀ ਤੇਰੀ fan ਹੋ ਗਈ
ਪਰਸੋ ਤੂੰ ਪਾਕੇ market ਨਿਕਲੀ
ਕਾਲੀ ਕੁੜਤੀ ਓਹਦੋ ਦੀ ban ਹੋ ਗਈ

ਏਥੇ ਓਹੀ ਚਲਦਾ repeat, ਸੋਣੀਏ
ਚੌਥੀ ਵਾਰੀ ਮਾਰ ਲਾਈ ਸਿਯੋਣ ਝੱਗੇ ਦੀ

ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
ਹਾਂ-ਨਾ 'ਤੇ ਦੇਣੀ ਏ ਤਰੀਕ ਅੱਗੇ ਦੀ

ਸੇਵਾ ਵਿਖੇ ਬੇਨਤੀ ਕਬੂਲ ਕਰੇਯੋ
ਜੀ ਅਰਜ਼ੀ ਲਿਖੀ ਏ ਮਸਾਂ ਜੋੜ-ਜੋੜ ਕੇ
ਗੱਲ ਮੇਰੀ ਮੰਨ, ਮੇਰਾ ਚਨ ਬਣਜਾ
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੋੜ ਕੇ

ਨੀ, ਚੁੰਨੀ ਤੇਰੀ ਸੁਣੀ ਲੱਗਦੀ ਆ, ਸੋਣੀਏ
ਮੈਂ ਅੰਬਰੋ ਲੈ ਆਇਆ ਤਾਰੇ ਤੋੜ-ਤੋੜ ਕੇ
ਸੰਭ ਲਾਓ ਜੀ ਆਪਣੀ ਹੀ ਚੀਜ਼ ਸਮਝੋ
ਕਿ ਮਿਲ ਜਾਊ ਗਰੀਬ ਦਾ ਜੀ ਦਿਲ ਮੋੜਕੇ?

ਉੰਜ ਅਸੀ ਕੱਚ ਦੇ ਬਰਾਬਰ ਵੀ ਨਾ
ਕੀਮਤ ਵਧੀ ਏ ਤੇਰੇ ਨਾਲ਼ ਲੱਗੇ ਦੀ

ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
ਹਾਂ-ਨਾ 'ਤੇ ਦੇਣੀ ਏ ਤਰੀਕ ਅੱਗੇ ਦੀ

ਨੀ, ਕਿਸੇ ਆਸ਼ਿਕ ਦਾ ਭਲਾ ਹੋਜੂ, ਗੋਹਰੀਏ
ਜੇ ਉੱਤੇ ਵਾਲਾ ਹੋਵੇ ਕਿੱਥੇ ਗੱਲ ਸੁਣਦਾ
ਝੱਟ ਮੰਗਨੀ 'ਤੇ ਪੱਟ ਵਿਆਹ ਕਰਨਾ
ਲੇ ਜਾਣਾ ਪੰਜਾਬ, ਏਹੇ ਖ਼ਵਾਬ ਬੁਣਦਾ

ਨੀ, ਜਦੋਂ ਤੈਨੂੰ ਪਹਿਲੀ ਵਾਰੀ ਵੇਖਿਆ ਕੁੜੇ
ਓਹਦੋ ਦਾ ਹੀ ਆਸ਼ਿਕ, ਕਿਹੜਾ ਮੈਂ ਹੁਣਦਾ
ਨੀ, ਕੇੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂਂ
ਰੱਬ ਜੋੜੀਆਂ ਨੂੰ ਆਪ ਹੀ ਏ ਚੁਣਦਾ

ਨੀ, Chandre ਦੀ ਜਿੰਨੀ ਬੀਤ ਗਈ ਸੋ ਬੀਤ ਗਈ
ਤੇਰੇ ਨਾ' ਜੀਉਣੀ ਜ਼ਿੰਦਗੀ ਏ ਅੱਗੇ ਦੀ

ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
ਹਾਂ-ਨਾ 'ਤੇ ਦੇਣੀ ਏ ਤਰੀਕ ਅੱਗੇ ਦੀ