Main Tenu Yaad Awanga
Asa Singh Mastana
4:57ਅੱਜ ਸਾਰੇ ਛੱਡ ਜੰਜਾਲ ਕੁੜੇ ਅੱਜ ਸਾਰੇ ਛੱਡ ਜੰਜਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ ਅੱਜ ਸਾਰੇ ਛੱਡ ਜੰਜਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ ਕਰ ਬੂਹਾ ਸਾਂਭ ਸ਼ਤਾਬੀ ਨੀ ਲੇ ਪਕੜ ਸੰਦੂਕ ਦੀ ਚਾਬੀ ਨੀ ਕੋਈ ਸੂਟ ਤੂ ਕੱਢ ਗੁਲਾਬੀ ਨੀ ਪਾ ਤਿੱਲੇ ਦੀ ਗੁਰਗਾਬੀ ਨੀ ਲੇ ਬੂਟਿਆਂ ਵਾਲਾ ਰੁਮਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ ਨੀ ਵੈਸਾਖੀ ਅੱਜ ਮਨਾਵਾਂਗੇ ਵੈਸਾਖੀ ਅੱਜ ਮਨਾਵਾਂਗੇ , ਮੇਲੇ ਤੇ ਭੰਗੜੇ ਪਾਵਾਂਗੇ ਰਲ ਸੇ ਪੀਂਗ ਚਡਵਾਂਗੇ ਤੇ ਬਹਿਕੇ ਉੱਥੇ ਖਾਵਾਂਗੇ, ਲੱਡੂਆਂ ਦਾ, ਆਹਾ ਲੱਡੂਆਂ ਦਾ ਲੇਕੇ ਥਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ ਕਣਕਾਂ ਦੀਆਂ ਫਸਲਾਂ ਪੱਕੀਆਂ ਨੇ ਕਣਕਾਂ ਦੀਆਂ ਫਸਲਾਂ ਪੱਕੀਆਂ ਨੇ ਘਰ ਸਾਡੇ ਬਰਕਤਾਂ ਵਸੀਆਂ ਨੇ ਮੇਰਾ ਪ੍ਯਾਰ ਤੇਰੇ ਨਾਲ ਗੂੜਾ ਨੀ ਸੋਨੇ ਦਾ ਕਢਾ ਦਿਆਂ ਚੂੜਾ ਨੀ ਰੱਬ ਕੀਤਾ, ਆਹਾ ਰੱਬ ਕੀਤਾ ਹੈ ਮਾਲਾਮਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ ਤੇਰੇ ਨੈਣ ਜੋ ਪੀਤੀ ਭੰਗ ਕੁੜੇ ਤੇਰੇ ਨੈਣ ਜੋ ਪੀਤੀ ਭੰਗ ਕੁੜੇ ਤੇ ਵਾਂਗ ਟਮਾਟਰ ਰੰਗ ਕੁੜੇ ਕੋਈ ਨਜ਼ਰ ਨਾ ਤੈਨੂੰ ਲਾ ਦੇਵੇ ਜਾਦੂ ਨਾ ਅੱਖ ਦਾ ਪਾ ਦੇਵੇ ਰਤਾ ਰੱਖੀ , ਆਹਾ ਰਤਾ ਰੱਖੀ ਰੂਪ ਸਾਂਭਾਲ ਕੁੜੇ ਮੇਲੇ ਨੂੂ, ਆਹਾ ਮੇਲੇ ਨੂ ਚੱਲ ਮੇਰੇ ਨਾਲ ਕੁੜੇ ਹੋ ਹੋ, ਹੋ ਹੋ