Bijliaan (From "Badnaam") (Original Motion Picture Soundtrack)

Bijliaan (From "Badnaam") (Original Motion Picture Soundtrack)

B Praak

Длительность: 2:59
Год: 2025
Скачать MP3

Текст песни

ਹੋ ਹੋ ਹੋ ਹੋ
ਹੋ ਹੋ ਹੋ ਹੋ

ਤੇਰੇ ਰੂਪ ਨੂੰ ਮੱਥਾ ਟੇਕਣ ਲਈ
ਤੇਰੇ ਹੁਸਨ ਦੀ ਲੋਹ ਨੂੰ ਸੇਕਣ ਲਈ
ਇੱਕ ਵਾਰ ਤੈਨੂੰ ਦੇਖਣ ਲਈ

ਸੌ  ਵਾਰ ਡਿੱਗੀਆਂ ਬਿਜਲੀਆਂ
ਸੌ  ਵਾਰ ਡਿੱਗੀਆਂ ਬਿਜਲੀਆਂ
ਸੌ  ਵਾਰ ਡਿੱਗੀਆਂ ਬਿਜਲੀਆਂ
ਸੌ  ਵਾਰ ਡਿੱਗੀਆਂ ਬਿਜਲੀਆਂ

ਹੋ ਹੋ ਹੋ ਹੋ
ਹੋ ਹੋ ਹੋ ਹੋ

ਤੇਰੇ ਮੱਥੇ ਦੀਆਂ ਲਕੀਰਾਂ ਵਿੱਚ
ਕਈ ਸੂਰਜ ਬਲਦੇ ਦੇਖੇ ਨੇ
ਜੋ ਆਪਣੀ ਥਾਂ ਤੋਂ ਹਿੱਲਦੇ ਨਹੀਂ
ਓਹ ਪ੍ਰਵਤ ਚਲਦੇ ਦੇਖੇ ਨੇ

ਜਿਸ ਨੂੰ ਜਨਮ ਜਨਮ ਤੋਂ ਲੱਭਦਾ ਸੀ
ਮੈਂ ਹੁਣ ਉਹ ਸਭ ਕੁਝ ਮਾਣ ਰਿਹਾ
ਤੇਰਾ ਇਸ਼ਕ ਮੁਕੰਮਲ ਸੱਚ ਵਰਗਾ
ਮੈਨੂੰ ਤੁਰ ਅੰਦਰ ਤੱਕ ਛਾਣ ਰਿਹਾ

ਮੈਂ ਜਹਰ ਦਾ ਪਿਆਲਾ ਪੀ ਜਾਵਾਂ
ਮੈਂ ਜਹਰ ਦਾ ਪਿਆਲਾ ਪੀ ਜਾਵਾਂ

ਤੇਰੇ ਦੁੱਖ ਦੀਆਂ ਲੀਕਾਂ ਮਿਟਣ ਲਈ
ਸੌ  ਵਾਰ ਡਿੱਗੀਆਂ ਬਿਜਲੀਆਂ
ਓਹ ਇੱਕ ਵਾਰ ਤੈਨੂੰ ਦੇਖਣ ਲਈ
ਸੌ  ਵਾਰ ਡਿੱਗੀਆਂ ਬਿਜਲੀਆਂ

ਜਿਸ ਪਲ ਵਿੱਚ ਨਜ਼ਰਾਂ ਮਿਲਦੀਆਂ ਨੇ
ਉਸ ਪਲ ਨੂੰ ਬੋਛੀ ਬੈਠੀ ਸੀ
ਇਹ ਕੁਦਰਤ ਸਾਡੇ ਦੋਨਾਂ ਲਈ
ਕਿੰਨਾ ਕੁਛ ਸੋਚੀ ਬੈਠੀ ਸੀ

ਤੇਰੇ ਇੱਕੋ ਬੋਲ ਤੇ ਮਰ ਮਿਟ ਜਾਨ
ਮੈਂ ਹਾਂ ਗੁਲਾਮ ਹਜ਼ੂਰ ਤੇਰਾ
ਇਹ ਜੋ ਸੂਰਜ ਤੇਰਾ ਲਗਦਾ ਏ
ਸਾਰੇ ਦਾ ਸਾਰਾ ਨੂਰ ਤੇਰਾ

ਮੈਂ ਇਸ ਦੁਨੀਆਂ ਵਿੱਚ ਜਨਮ ਲਿਆ
ਮੈਂ ਇਸ ਦੁਨੀਆਂ ਵਿੱਚ ਜਨਮ ਲਿਆ

ਤੈਨੂੰ ਬਾਂਹਵਾਂ ਵਿੱਚ ਸਮੇਟਣ ਲਈ
ਸੌ  ਵਾਰ ਡਿੱਗੀਆਂ ਬਿਜਲੀਆਂ
ਓਹ ਇੱਕ ਵਾਰ ਤੈਨੂੰ ਦੇਖਣ ਲਈ
ਸੌ  ਵਾਰ ਡਿੱਗੀਆਂ ਬਿਜਲੀਆਂ

ਹੋ ਹੋ ਹੋ ਹੋ
ਹੋ ਹੋ ਹੋ ਹੋ