Kaffan Ton Vanjhi Laash Ajit Te Jujhar Di (Feat. Angrej Singh)
Bhai Ranjit Singh Dhadrianwale
6:10ਸੰਗਤੇ ਨੀ ਮੇਰਾ ਨਾਂ ਗੁਜਰੀ ਮੈ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪੰਥ ਧਰਮ ਲਈ ਲੜਨ ਗਿਆ ਓ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤਕਿਆ ਸੀਸ ਇਹਨਾਂ ਅੱਖੀਆਂ ਨੇ ਜਦ ਤਕਿਆ ਸੀਸ ਇਹਨਾਂ ਅੱਖੀਆਂ ਨੇ ਇਕ ਵਾਰੀ ਮੈ ਉਸ ਥਾ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੈ ਕਈ ਵਾਰੀ ਗੁਜਰੀ ਹਾਂ ਕਈ ਵਾਰੀ ਗੁਜਰੀ ਹਾਂ ਇਕ ਵਾਰੀ ਮੈ ਉਸ ਥਾ ਗੁਜਰੀ ਜਦੋ ਮੇਰੇ ਪਤੀ ਦਾ ਸੀਸ ਆਇਆ ਕਹਿੰਦੇ ਕਹਿੰਦੇ ਦੁੱਖ ਨਹੀਂ ਝਲੇ ਅੱਗੇ ਸੁਣੋ ਮੇਰੇ ਵੱਡੇ ਪੋਤਿਆਂ ਚਮਕੌਰ ਗਲੀ ਦੇ ਵਿਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋ ਐਸੀ ਛਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੋਹਰਾਂ ਨੇ ਗੰਗੂ ਮੋਹ ਲਿਆ ਸੀ ਮੈ ਜ਼ੋਰਾਵਰ ਤੇ ਫਤਿਹ ਲੁਕੋ ਲਿਆ ਸੀ ਨਾ ਜਾਲਮਾਂ ਕੀਤਾ ਤਰਸ ਰਤਾ ਪੁੱਛਦੇ ਗੋਬਿੰਦ ਦਾ ਅਤਾ ਪਤਾ ਸਾਨੂੰ ਕੋਟਵਾਲੀ ਵਿਚ ਕੈਦ ਕੀਤਾ ਮੈ ਦੱਸਾਂ ਜੋ ਜੋ ਹੋ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੈ ਠੰਡੇ ਬੁਰਜ ਵਿਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਅੱਗੇ ਝੁਕ ਜਾਇਓ ਨਾ ਮੈ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਫੇਰ ਆਪਣੇ ਆਪ ਮੈ ਤਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ