Mahiya

Mahiya

Diljit Dosanjh

Альбом: Aura
Длительность: 3:33
Год: 2025
Скачать MP3

Текст песни

MixSingh

ਓਹਦੇ ਰੰਗ ਵੇਖਾਂ ਮੈਨੂੰ ਦਿਨ ਭੁੱਲ ਜਾਏ
ਓਹਦੇ ਹੱਥ ਲੱਗ ਪੱਥਰ ਤਰ ਜਾਂਦਾ
ਓਹਦੇ ਸੁਪਨੇ ਨੇ ਜਿਵੇਂ ਰਾਤਾਂ ਨੂੰ
ਕੋਈ ਆਸ਼ਿਕ ਆਪਣੇ ਘਰ ਜਾਂਦਾ

ਜ਼ੁਲਫਾਂ ਨੇ ਜਿਵੇਂ ਘਟਾਵਾਂ ਵੇਖਾਂ ਤੇ ਮੈਂ ਮਰ ਜਾਵਾਂ
ਮੁਖੜੇ ਤੌਂ ਵਾਰੇ ਜਾਵਾਂ ਮੈਂ
ਹੱਥਾਂ ਵਿਚ ਕੰਗਣ ਪਾ ਕੇ ਲੱਗਦੀ ਓਹ ਇਤਰ ਲਾ ਕੇ
ਮੁੜ ਆਵਾਂ ਨੀਂਦ ਗਵਾ ਕੇ ਮੈਂ

ਹੋਣਾ ਤੇ ਹੋਣਾ ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਨਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਨਾ ਦਾ ਹੀ ਸ਼ੁਦਾਇਆ ਮੈਂ ਹੋਣਾ ਤੇ ਹੋਣਾ

ਦਿਨ ਚੜ੍ਹਦਾ ਨੀ ਤੇਰੀ ਸਿਫ਼ਤ ਕਰੇ
ਦਿਨ ਢਲਦਾ ਤੈਥੋਂ ਪੁੱਛ ਕੇ ਨੀ
ਚੰਨ ਬੱਦਲਾਂ ਤੌਂ ਓਹਲੇ ਪੱਤਿਆਂ ਦੇ
ਤੈਨੂੰ ਚਾਨਣੀ ਵੇਖੇ ਲੁੱਕ ਕੇ ਨੀ
ਬੁੱਲਾਂ ਚੋਂ ਦੂਲੇ ਖੁਸ਼ਬੂ
ਅੱਖੀਆਂ ਨਾਲ ਬੋਲੇ ਕੁਝ ਤੂੰ
ਐਨੀ ਏ ਸੋਹਣੀ ਦੱਸ ਕਿਉਂ ਨੀ
ਮਲਮਲ ਦੀ ਚੁੰਨੀ ਗੋਟਾ ਸੁਰਮਾ ਪਾ ਮੋਟਾ ਮੋਟਾ
ਮੁਖੜਾ ਏ ਚੰਨ ਦਾ ਟੋਟਾ ਨੀ

ਹੋਣਾ ਤੇ ਹੋਣਾ ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਨਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਨਾ ਦਾ ਹੀ ਸ਼ੁਦਾਇਆ ਮੈਂ  ਹੋਣਾ ਤੇ ਹੋਣਾ

ਤੂੰ ਕੋਲ ਏ ਜਾਂ ਨਾ ਹੋਵੇ ਮੈਂ ਸਾਰਾ ਦਿਨ ਤੇਰਾ ਨਾਂ ਲੈਣਾ
ਅਜੇ ਤਾ ਨੀ ਏ ਦੱਸਦਾ ਮੈਂ ਕਿੰਨਾ ਇਸ਼ਕ ਲੁਕਾ ਲੈਣਾ
ਹਾਏ ਓਨੀ ਵਾਰੀ ਮੋਹ ਕਰਦਾ ਤੇਰਾ ਜਿੰਨੀ ਵਾਰੀ ਸਾਹ ਲੈਣਾ
ਓ ‘Raj’ ਨੂੰ ਕਿਥੇ ਹੋਸ਼ ਕੁੜੀਏ ਨੀ ਮੈਂ ਆਪ ਗਵਾ ਤੈਨੂੰ ਪਾ ਲੈਣਾ

ਤੇਰੇ ਲਈ ਸਾਰੀਆਂ ਮਿਅਦਾਂ ਭੁਲਾਈਆਂ ਮੈਂ
ਨੈਨਾ ਦੇ ਵੇਹੜੇ ਤੂੰ ਹੀ ਵਸਾਈ ਆ ਮੈਂ

ਹੋਣਾ ਤੇ ਹੋਣਾ ਤੇਰਾ ਹੀ ਮਾਹੀਆ ਮੈਂ ਰਹਿਣਾ ਦੋ ਨੈਨਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ