Boot Polishan

Boot Polishan

Gurdas Maan

Альбом: Boot Polishan
Длительность: 4:59
Год: 2007
Скачать MP3

Текст песни

ਮੰਗਤੇ ਨਾਲ਼ੋਂ ਮਿਹਨਤ ਚੰਗੀ
ਮਿਹਨਤ ਵਿੱਚ ਤੰਦਰੁਸਤੀ, ਮਿਹਨਤ ਵਿੱਚ ਤੰਦਰੁਸਤੀ
ਮੰਗਣ ਨਾਲ਼ੋਂ ਮਰਿਆ ਚੰਗਾ
ਨਾ ਆਲਸ, ਨਾ ਸੁਸਤੀ, ਨਾ ਆਲਸ, ਨਾ ਸੁਸਤੀ

ਇਸ ਤਨ ਨੇ ਮੁੱਕ ਜਾਣਾ, ਇਸ ਤਨ ਨੇ ਮੁੱਕ ਜਾਣਾ
ਇਸ ਤਨ ਨੇ ਮੁੱਕ ਜਾਣਾ, ਭਾਵੇਂ ਰੋਜ਼ ਮਾਲ਼ਸ਼ਾਂ ਕਰੀਏ
(ਕਰੀਏ, ਕਰੀਏ)

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an, boot polish'an
ਭਾਵੇਂ boot polish'an ਕਰੀਏ
ਭਾਵੇਂ boot polish'an ਕਰੀਏ

ਕੰਮ ਛੋਟਾ-ਵੱਡਾ ਨਹੀਂ, ਕੰਮ ਛੋਟਾ-ਵੱਡਾ ਨਹੀਂ
ਕੰਮ ਛੋਟਾ-ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ-ਛੋਟੀ
ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿੰਨ੍ਹਾਂ ਦੀ ਖੋਟੀ?
ਅੰਦਰੋਂ ਨੀਤ ਜਿੰਨ੍ਹਾਂ ਦੀ ਖੋਟੀ

ਓਹ ਪੌੜੀ ਪਰਖ ਲਈਏ, ਓਹ ਪੌੜੀ ਪਰਖ ਲਈਏ
ਓਹ ਪੌੜੀ ਪਰਖ ਲਈਏ, ਪੈਰ ਨੂੰ ਜਿਸ ਪੌੜੀ 'ਤੇ ਧਰੀਏ
(ਧਰੀਏ, ਧਰੀਏ)

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an ਕਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an, boot polish'an
ਭਾਵੇਂ boot polish'an ਕਰੀਏ

ਗੱਲ ਸੱਚੀ ਸੱਚਿਆਂ ਦੀ, ਗੱਲ ਸੱਚੀ ਸੱਚਿਆਂ ਦੀ
ਗੱਲ ਸੱਚੀ ਸੱਚਿਆਂ ਦੀ, ਦੱਬ ਕੇ ਵਾਹੀਏ, ਰੱਜ ਕੇ ਖਾਈਏ
ਥੋੜ੍ਹਾ ਖਾਈਏ, ਖਰਚ ਲਈਏ
ਥੋੜ੍ਹਾ ਦਾਣ-ਪੁੰਨ 'ਤੇ ਲਾਈਏ, ਥੋੜ੍ਹਾ ਦਾਣ-ਪੁੰਨ 'ਤੇ ਲਾਈਏ

ਬੇਸ਼ੁਕਰੇ ਨਾ ਹੋਈਏ, ਬੇਸ਼ੁਕਰੇ ਨਾ ਹੋਈਏ
ਬੇਸ਼ੁਕਰੇ ਨਾ ਹੋਈਏ, ਕਿਸੇ ਦੀ ਯਾਰ ਮਾਰ ਨਾ ਕਰੀਏ
(ਕਰੀਏ, ਕਰੀਏ)

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an, boot polish'an
ਭਾਵੇਂ boot polish'an ਕਰੀਏ
ਭਾਵੇਂ boot polish'an ਕਰੀਏ

ਕੀ ਫ਼ਾਇਦਾ ਸੋਚਣ ਦਾ? ਕੀ ਫ਼ਾਇਦਾ ਸੋਚਣ ਦਾ?
ਕੀ ਫ਼ਾਇਦਾ ਸੋਚਣ ਦਾ? ਸੋਚ ਕੇ ਸੋਚਾਂ ਕੁਛ ਨਹੀਂ ਹੋਣਾ
ਜ਼ਿੰਦਗੀ ਦਾ ਹਿੱਸਾ ਨੇ ਜੰਮੇ ਦੀਆਂ ਖੁਸ਼ੀਆਂ
ਮਰੇ ਦਾ ਰੋਣਾ, ਮਰੇ ਦਾ ਰੋਣਾ, ਮਰੇ ਦਾ ਰੋਣਾ

ਜੇ ਮੁਸ਼ਕਲ ਬਣ ਜਾਵੇ, ਜੇ ਮੁਸ਼ਕਲ ਬਣ ਜਾਵੇ
ਜੇ ਮੁਸ਼ਕਲ ਬਣ ਜਾਵੇ, ਗੁਰੂ ਦੇ ਚਰਨਾਂ ਵਿੱਚ ਸਿਰ ਧਰੀਏ
(ਧਰੀਏ, ਧਰੀਏ)

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an ਕਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an, boot polish'an
ਭਾਵੇਂ boot polish'an ਕਰੀਏ

ਮਰਨਾ ਤੇ ਸਭ ਨੇ ਹੈ, ਮਰਨਾ ਤੇ ਸਭ ਨੇ ਹੈ
ਮਰਨਾ ਤੇ ਸਭ ਨੇ ਹੈ, ਐਵੇਂ ਮਰੂ-ਮਰੂ ਕੀ ਕਰਨਾ?
ਮਰਜਾਣਿਆ ਮਾਨਾਂ ਵੇ, ਜਿਉਂਦਾ ਹੋ ਜਾਏ ਐਸਾ ਮਰਨਾ
ਓ, ਜਿਉਂਦਾ ਹੋ ਜਾਏ ਐਸਾ ਮਰਨਾ

ਲੜ ਲੱਗ ਕੇ ਮਰ ਜਾਈਏ, ਲੜ ਲੱਗ ਕੇ ਮਰ ਜਾਈਏ
ਲੜ ਲੱਗ ਕੇ ਮਰ ਜਾਈਏ, ਕਿਸੇ ਦੇ ਸਿਰ ਚੜ੍ਹ ਕੇ ਨਾ ਮਰੀਏ
(ਮਰੀਏ, ਮਰੀਏ)

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an ਕਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an ਕਰੀਏ

ਇਸ ਤਨ ਨੇ ਮੁੱਕ ਜਾਣਾ, ਇਸ ਤਨ ਨੇ ਮੁੱਕ ਜਾਣਾ
ਇਸ ਤਨ ਨੇ ਮੁੱਕ ਜਾਣਾ, ਭਾਵੇਂ ਰੋਜ਼ ਮਾਲ਼ਸ਼ਾਂ ਕਰੀਏ

ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an ਕਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ boot polish'an, boot polish'an
Boot polish'an, boot polish'an ਕਰੀਏ