Sikhar Dupehre Wargi Bego

Sikhar Dupehre Wargi Bego

Kuldeep Manak

Длительность: 2:32
Год: 2010
Скачать MP3

Текст песни

ਹੋ
ਓ ਸਿਖਰ ਦੁਪਹਿਰੇ ਵਰਗੀ ਬੇਗੋ
ਪਈ ਲਾਹੌਰ ਦੁਹਾਈ
ਇੰਦਰ ਮੱਲ ਜੱਟ ਆਸ਼ਕ ਹੋ ਗਿਆ
ਜਦ ਹੱਟੀ 'ਤੇ ਆਈ
ਓ ਬਿੰਦੇ ਚੱਟੇ ਇੰਦਰ ਆਖੇ
ਹੱਟ ਤੁਸਾਂ ਦੀ ਸਾਰੀ
ਜੇ ਸੋਹਣੇ ਹੱਸ ਬੋਲਣ ਕੇਹਰਾ
ਹੋ ਜਾਏ ਦੂਰ ਬਿਮਾਰੀ
ਜੇ ਆਪਣੀ ਤੂੰ ਸਮਝੇਂ ਮੈਨੂੰ
ਕਲਮੇ ਜਾਨ ਖੁਦਾ ਦੇ
ਹੋ ਬੁੱਲ੍ਹੀਆਂ ਵਿੱਚ ਹੱਸ ਬੋਲੀ ਬੇਗੋ
ਹੱਟੀ ਨੂੰ ਅੱਗ ਲਾ ਦੇ
ਇੰਦਰ ਨੇ ਅੱਗ ਹੱਟ ਨੂੰ ਲਾਈ
ਬੋਲ ਪੁਗਾਏ ਯਾਰਾਂ
ਸਦਾ ਨਾ ਬਾਗੀਂ ਬੁਲਬੁਲ ਬੋਲੇ
ਤੇ ਸਦਾ ਨਾ ਮੌਜ ਬਹਾਰਾਂ
ਮੂਹਰੇ ਬੇਗੋ ਤੇ ਪਿੱਛੇ ਇੰਦਰ
ਰਾਵੀ ਪੁੱਲ 'ਤੇ ਆਏ
ਹੋ ਵਾਹ ਮੇਰੇ ਮੌਲਾ ਤੇਰੀ ਕੁਦਰਤ
ਤੇ ਇਸ਼ਕ ਨੇ ਰੰਗ ਦਿਖਾਏ

ਬੇਗੋ ਆਖੇ ਛੱਲ ਮਾਰ ਹੁਣ
ਜੇ ਜਾਣੇਂ ਮੈਨੂੰ ਪਿਆਰੀ
ਬੇਗੋ ਦੀ ਗੱਲ ਸੁਣ ਕੇ ਇੰਦਰ
ਛੱਲ ਰਾਵੀ ਵਿੱਚ ਮਾਰੀ
ਓ ਰੁੜ੍ਹਦੇ ਜਾਂਦੇ ਆਸ਼ਿਕ ਨੂੰ ਤੱਕ
ਮਾਰਨ ਪੰਛੀ ਤਾਹਾਂ
ਓ ਛੱਲ ਮਾਰ ਫਿਰ ਬੇਗੋ ਇੰਦਰ
ਗੱਲ ਜਾ ਪਈਆਂ ਬਾਹੀਆਂ
ਹੋ ਦੇਵ ਧਰੇਕਿਆਂ ਵਾਲਿਆ ਰੂਹਾਂ
ਅੰਤ ਮੁਹੱਬਤ ਮਾਣੀ
ਜਿੰਨਾ ਚਿਰ ਜੱਗ ਜਿਉਂਦੇ ਲੋਕੀਂ
ਪੈਂਦੀ ਰਹੂ ਕਹਾਣੀ