Sun Ke Lalkara Tera @

Sun Ke Lalkara Tera @

Mohd.Siddique,Ranjeet Kaur

Длительность: 3:14
Год: 1978
Скачать MP3

Текст песни

ਮਿਲਣੇ ਦੀ ਜੁਗਤ ਬਣਾ ਕੇ
ਬੈਠੀ ਸੀ ਚਰਖਾ ਡਾਹ ਕੇ
ਵੇਖਿਆ ਜਦ ਡਿਗਦਾ ਆਉਂਦਾ
ਤੈਥੋਂ ਮੈਂ ਅੱਖ ਬਚਾ ਕੇ
ਵੇਖਿਆ ਜਦ ਡਿਗਦਾ ਆਉਂਦਾ
ਤੈਥੋਂ ਮੈਂ ਅੱਖ ਬਚਾ ਕੇ
ਅੰਦਰ ਜਾ ਵੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਸੁਣ ਕੇ ਲਲਕਾਰਾ ਤੇਰਾ

ਸੁਣ ਲੈ ਜੱਟ ਝੂਠ ਨਾ ਮਾਰੇ
ਤੈਥੋਂ ਕੀ ਲੁਕ, ਮੁਟਿਆਰੇ
ਸੁਣ ਲੈ ਜੱਟ ਝੂਠ ਨਾ ਮਾਰੇ
ਤੈਥੋਂ ਕੀ ਲੁਕ, ਮੁਟਿਆਰੇ
ਮਿਲ ਗਈ ਸੀ ਪਹਿਲੇ ਤੋੜਦੀ
ਉਹਦੇ ਕੀ ਦੱਸਾਂ ਕਾਰੇ?
ਮਿਲ ਗਈ ਸੀ ਪਹਿਲੇ ਤੋੜਦੀ
ਉਹਦੇ ਕੀ ਦੱਸਾਂ ਕਾਰੇ?
ਜਾਦੂ ਜਿਹਾ ਕਰਗੀ ਨੀ
ਗਲਤੀ ਹੋ ਗਈ ਹਾਣ ਨੇ
ਪੀ ਬੈਠਾ ਘਰ ਦੀ ਨੀ
ਗ਼ੁੱਸਾ ਨਾ ਕਰੀਂ ਪਟੋਲਿਆਂ

ਤੇਰੀ ਇਹ ਨਿੱਤ ਦੀ ਦਾਰੂ
ਤੈਨੂੰ ਜਾਂ ਮੈਨੂੰ ਮਾਰੂ
ਤੇਰੀ ਇਹ ਕਮਲ਼ੀ ਦਾਰੂ
ਤੈਨੂੰ ਜਾਂ ਮੈਨੂੰ ਮਾਰੂ
ਦੁਨੀਆ ਕੀ ਘੱਟ ਗੁਜ਼ਾਰੂ
ਦੁਨੀਆ ਕੀ ਘੱਟ ਗੁਜ਼ਾਰੂ
ਘਰ ਦਿਆਂ ਨੂੰ ਲਾ ਕੇ ਉਂਗਲ
ਤੈਨੂੰ ਵਢਵਾ ਕੇ ਮਾਰੂੰ
ਘਰ ਦਿਆਂ ਨੂੰ ਲਾ ਕੇ ਉਂਗਲ
ਤੈਨੂੰ ਵਢਵਾ ਕੇ ਮਾਰੂੰ
ਕਿੱਥੋਂ ਮੈਂ ਅੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਸੁਣ ਕੇ ਲਲਕਾਰਾ ਤੇਰਾ

ਜੱਟਾਂ ਦੇ ਪੁੱਤ ਪਤੰਦਰ
ਖਿੱਚਕੇ ਬੱਸ ਲੈ ਗਏ ਅੰਦਰ
ਜੱਟਾਂ ਦੇ ਪੁੱਤ ਪਤੰਦਰ
ਖਿੱਚਕੇ ਬੱਸ ਲੈ ਗਏ ਅੰਦਰ
ਬੈਠੇ ਸੀ ਬਣੇ ਸਿਕੰਦਰ
ਬੈਠੇ ਸੀ ਬਣੇ ਸਿਕੰਦਰ
ਆਖਾਂ ਜੇ "ਮੈਂ ਨਹੀਂ ਪੀਣੀ"
ਸਾਰੇ ਗੱਲ ਪੈਣ ਪਤੰਦਰ
ਆਖਾਂ ਜੇ "ਮੈਂ ਨਹੀਂ ਪੀਣੀ"
ਸਾਰੇ ਗੱਲ ਪੈਣ ਪਤੰਦਰ
ਸਿਆਣਪ ਕੀ ਕਰਦੀ ਨੀ
ਗ਼ੁੱਸਾ ਨਾ ਕਰੀਂ ਹਾਣ ਨੇ
ਪੀ ਬੈਠਾ ਘਰ ਦੀ ਨੀ
ਗ਼ੁੱਸਾ ਨਾ ਕਰੀਂ ਪਟੋਲਿਆਂ

ਹੋ ਗਈ ਇੱਕ ਹੋਰ ਖ਼ਰਾਬੀ
ਮੇਰੀ ਜੋ ਵੱਡੀ ਭਾਬੀ
ਹੋ ਗਈ ਇੱਕ ਹੋਰ ਖ਼ਰਾਬੀ
ਮੇਰੀ ਜੋ ਵੱਡੀ ਭਾਬੀ
ਘਰ ਦਿਆਂ ਨੂੰ ਭਰਦੀ ਚਾਬੀ
ਘਰ ਦਿਆਂ ਨੂੰ ਭਰਦੀ ਚਾਬੀ
ਕਹਿੰਦੇ, "ਕਿਉਂ ਸਾਡੇ ਬੂਹੇ
ਢਿੱਲੋਂ ਨਿੱਤ ਫਿਰੇ ਸ਼ਰਾਬੀ"
ਕਹਿੰਦੇ, "ਕਿਉਂ ਸਾਡੇ ਬੂਹੇ
ਢਿੱਲੋਂ ਨਿੱਤ ਫਿਰੇ ਸ਼ਰਾਬੀ"
ਮੈਂ ਤਾਂ ਬਲ ਸੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਸੁਣ ਕੇ ਲਲਕਾਰਾ ਤੇਰਾ

ਐਵੇਂ ਨਾ ਡਰ ਅਣਜਾਣੇ
ਜੱਟ ਦਾ ਤੂੰ ਜ਼ੋਰ ਨਾ ਜਾਣੇ
ਐਵੇਂ ਨਾ ਡਰ ਅਣਜਾਣੇ
ਜੱਟ ਦਾ ਤੂੰ ਜ਼ੋਰ ਨਾ ਜਾਣੇ
ਰੱਖਦਾ ਮੈਂ ਰਫ਼ਲ ਸਿਰਹਾਣੇ
ਰੱਖਦਾ ਮੈਂ ਰਫ਼ਲ ਸਿਰਹਾਣੇ
ਘੂਕਿਆਂ ਵਾਲੀ ਵਾਲੇ ਦੇ
ਵੈਲੀ ਸਭ ਨਵੇਂ ਪੁਰਾਣੇ
ਘੂਕਿਆਂ ਵਾਲੀ ਵਾਲੇ ਦੇ
ਵੈਲੀ ਸਭ ਨਵੇਂ ਪੁਰਾਣੇ
ਸੁੱਖ-ਦੁੱਖ ਦੇ ਡਰਦੀ ਨੀ
ਗ਼ੁੱਸਾ ਨਾ ਕਰੀ ਹਾਣ ਨੇ
ਪੀ ਬੈਠਾ ਘਰ ਦੀ ਨੀ

ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ ਗਈ ਵੇ
ਗ਼ੁੱਸਾ ਨਾ ਕਰੀ ਪਟੋਲਿਆਂ