Ek Charkha Gali De Vich

Ek Charkha Gali De Vich

Sardool Sikander, Jaidev Kumar, & Sanjeev Anand

Альбом: O Ho !
Длительность: 4:58
Год: 1999
Скачать MP3

Текст песни

ਹੋ, ਇੱਕ ਚਰਖਾ ਗਲੀ ਦੇ ਵਿਚ ਡਾਲਿਆ
ਓਹ, ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ

ਇੱਕ ਚਰਖਾ ਗਲੀ ਦੇ ਵਿਚ ਡਾਲਿਆ
ਨੀ ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ
ਇੱਕ ਚਰਖਾ ਗਲੀ ਦੇ ਵਿਚ ਡਾਲਿਆ
ਨੀ ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ
ਇੱਕ ਤੇਰੀ ਅੱਖ ਕਾਸ਼ਣੀ (ਸੋਹਣੀਏ)
ਨੀ ਇੱਕ ਤੇਰੀ ਅੱਖ ਕਾਸ਼ਣੀ (ਹੀਰੀਏ)
ਨੀ ਇੱਕ ਤੇਰੀ ਲਾਲ ਘਘਰੀ, ਨੀ ਸੋਹਣੀਏ

ਹੇ ਹੇ

ਗੋਰੇ ਗੋਰੇ ਰੰਗ, ਮੁੰਡੇ ਕਰਤੇ ਸ਼ੁਦਾਈ
ਉੱਤੋਂ ਨਜ਼ਰਾਂ ਦੇ ਮਾਰੇ ਐਸੇ ਤੀਰ ਨੇ
ਵੱਡੇ ਵੱਡੇ ਜਗ ਉੱਤੇ ਚੌਧਰੀ ਕਹਾਉਣ ਵਾਲੇ
ਰਾਂਝੇ ਵਾਂਗੂ ਕਰਦੇ ਫਕੀਰ ਨੇ
ਗੋਰੇ ਗੋਰੇ ਰੰਗ, ਮੁੰਡੇ ਕਰਤੇ ਸ਼ੁਦਾਈ
ਉੱਤੋਂ ਨਜ਼ਰਾਂ ਦੇ ਮਾਰੇ ਐਸੇ ਤੀਰ ਨੇ
ਵੱਡੇ ਵੱਡੇ ਜਗ ਉੱਤੇ ਚੌਧਰੀ ਕਹਾਉਣ ਵਾਲੇ
ਰਾਂਝੇ ਵਾਂਗੂ ਕਰਤੇ ਫਕੀਰ ਨੇ
ਇੱਕ ਲਾਰਿਆਂ ਨੇ ਤੇਰੇ ਸਾਨੂੰ ਖਾ ਲਿਆ (ਹੋਏ)
ਇੱਕ ਚਰਖਾ ਗਲੀ ਦੇ ਵਿਚ ਡਾਲਿਆ (ਹੋਏ)
ਨੀ ਇੱਕ ਲਾਰਿਆਂ ਨੇ ਤੇਰੇ ਸਾਨੂੰ ਖਾ ਲਿਆ
ਨੀ ਦੂਜਾ ਚਰਖਾ ਗਲੀ ਦੇ ਵਿਚ ਡਾਲਿਆ
ਇੱਕ ਤੇਰੀ ਅੱਖ ਕਾਸ਼ਣੀ (ਸੋਹਣੀਏ)
ਨੀ ਇੱਕ ਤੇਰੀ ਅੱਖ ਕਾਸ਼ਣੀ (ਹੀਰੀਏ)
ਨੀ ਇੱਕ ਤੇਰਾ ਲੱਕ ਪਤਲਾ, ਸੋਹਣੀਏ

ਦਿਲਾਂ ਉੱਤੇ ਜਾਦੂ ਕਰ ਦੇਣ, ਹਾਏ, ਸੋਹਣੀਏ
ਨੀ ਤੇਰੀਆਂ ਅਦਾਵਾਂ ਮਨਮੋਹਣੀਆਂ
ਤੇਰੇ ਜਿਹੀ ਜਗ ਉੱਤੇ ਇੱਕ ਵੀ ਨਹੀਂ ਹੋਣੀ
ਭਾਵੇਂ ਲੱਖ ਹੋਣ ਸੱਸੀਆਂ ਤੇ ਸੋਹਣੀਆਂ
ਦਿਲਾਂ ਉੱਤੇ ਜਾਦੂ ਕਰ ਦੇਣ, ਹਾਏ, ਸੋਹਣੀਏ
ਨੀ ਤੇਰੀਆਂ ਅਦਾਵਾਂ ਮਨਮੋਹਣੀਆਂ
ਤੇਰੇ ਜਿਹੀ ਜਗ ਉੱਤੇ ਇੱਕ ਵੀ ਨਹੀਂ ਹੋਣੀ
ਭਾਵੇਂ ਲੱਖ ਹੋਣ ਸੱਸੀਆਂ ਤੇ ਸੋਹਣੀਆਂ
ਨੀ ਤੂੰ, ਰੱਬ ਦੀ ਸੌਂਹ, ਚੈਨ ਚੁਰਾ ਲਿਆ (ਹੋਏ)
ਦੂਜਾ ਚਰਖਾ ਗਲੀ ਦੇ ਵਿਚ ਡਾਲਿਆ (ਹੋਏ)
ਨੀ ਤੂੰ, ਰੱਬ ਦੀ ਸੌਂਹ, ਚੈਨ ਚੁਰਾ ਲਿਆ
ਦੂਜਾ ਚਰਖਾ ਗਲੀ ਦੇ ਵਿਚ ਡਾਲਿਆ
ਨੀ ਇੱਕ ਤੇਰੀ ਅੱਖ ਕਾਸ਼ਣੀ (ਸੋਹਣੀਏ)
ਨੀ ਇੱਕ ਤੇਰੀ ਅੱਖ ਕਾਸ਼ਣੀ (ਹੀਰੀਏ)
ਨੀ ਇੱਕ ਤੇਰਾ, ਹਾਏ, ਨਖਰਾ, ਸੋਹਣੀਏ

ਹੇ ਹੇ

ਕਰਕੇ ਬਹਾਨੇ ਇਹਨਾਂ ਹਾਣ ਦਿਆਂ ਮੁੰਡਿਆਂ ‘ਚ
ਦੱਸ ਕੀ ਕੀ ਚੰਨ ਤੂੰ ਚੜ੍ਹਾਏਂਗੀ
ਲੜਦੇ ਸੰਜੀਵ-ਸਰਦੂਲ, ਬਿੱਲੋ, ਤੇਰੇ ਪਿੱਛੇ
ਕਿੰਨੇ ਹੋਰ ਵੈਰ ਤੂੰ ਪਵਾਏਂਗੀ
ਕਰਕੇ ਬਹਾਨੇ ਇਹਨਾਂ ਹਾਣ ਦਿਆਂ ਮੁੰਡਿਆਂ ‘ਚ
ਦੱਸ ਕੀ ਕੀ ਚੰਨ ਤੂੰ ਚੜ੍ਹਾਏਂਗੀ
ਲੜਦੇ ਸੰਜੀਵ-ਸਰਦੂਲ, ਬਿੱਲੋ, ਤੇਰੇ ਪਿੱਛੇ
ਕਿੰਨੇ ਹੋਰ ਵੈਰ ਤੂੰ ਪਵਾਏਂਗੀ
ਦੋਵੇਂ ਕਹਿੰਨ, ਤੈਨੂੰ ਲੇਖਾਂ ‘ਚ ਲਿਖਾ ਲਿਆ (ਹੋਏ)
ਨੀ ਦੂਜਾ ਚਰਖਾ ਗਲੀ ਦੇ ਵਿਚ ਡਾਲਿਆ (ਹੋਏ)
ਨੀ ਦੋਵੇਂ ਕਹਿੰਨ, ਤੈਨੂੰ ਲੇਖਾਂ ‘ਚ ਲਿਖਾ ਲਿਆ
ਦੂਜਾ ਚਰਖਾ ਗਲੀ ਦੇ ਵਿਚ ਡਾਲਿਆ
ਨੀ ਇੱਕ ਤੇਰੀ ਅੱਖ ਕਾਸ਼ਣੀ (ਸੋਹਣੀਏ)
ਨੀ ਇੱਕ ਤੇਰੀ ਅੱਖ ਕਾਸ਼ਣੀ (ਹੀਰੀਏ)
ਨੀ ਇੱਕ ਤੇਰੀ ਗੁੱਤ ਸੱਪਣੀ, ਸੋਹਣੀਏ

ਇੱਕ ਚਰਖਾ ਗਲੀ ਦੇ ਵਿਚ ਡਾਲਿਆ
ਨੀ ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ
ਨੀ ਇੱਕ ਚਰਖਾ ਗਲੀ ਦੇ ਵਿਚ ਡਾਲਿਆ
ਦੂਜਾ ਸੁਰਮਾ ਅੱਖਾਂ ਦੇ ਵਿਚ ਪਾ ਲਿਆ
ਨੀ ਇੱਕ ਤੇਰੀ ਅੱਖ ਕਾਸ਼ਣੀ (ਸੋਹਣੀਏ)
ਨੀ ਇੱਕ ਤੇਰੀ ਅੱਖ ਕਾਸ਼ਣੀ (ਹੀਰੀਏ)
ਨੀ ਇੱਕ ਤੇਰੀ ਲਾਲ ਘਘਰੀ (ਸੋਹਣੀਏ)
ਨੀ ਇੱਕ ਤੇਰਾ ਲੱਕ ਪਤਲਾ (ਹੀਰੀਏ)
ਨੀ ਇੱਕ ਤੇਰੀ ਗੁੱਤ ਸੱਪਣੀ, ਸੋਹਣੀਏ