Jandi Jandi 2

Jandi Jandi 2

Seera Buttar

Альбом: Jandi Jandi 2
Длительность: 5:25
Год: 2021
Скачать MP3

Текст песни

ਨਿਸ਼ਾਨੇ ਬਾਕੀ ਰਹਿ ਗਏ
ਜਿਹੜੇ ਜਾਂਦੀ ਜਾਂਦੀ ਦੇ
ਕੌਣ ਪਰਥਦਾ ਹੁੰਦਾ ਮੁੜਕੇ
ਕੱਚੀਆਂ ਜੁਹਾਂ ਨੂੰ
ਤੂੰ ਕਿਹੜੇ ਆਪਣੇ ਦੀ
ਗੱਲ ਉਹਤੇ ਰੁੱਸਾ ਕਰਦਾ ਐ
ਪਾਣੀ ਵੀ ਨੀ ਪੁੱਛਦੇ ਹੁੰਦੇ
ਢਹਿੰਦੇ ਆ ਖੂਹਾਂ ਨੂੰ

ਹਾਂ ਆ ਆ ਆ
ਹਾਂ ਆ ਆ ਆ

ਕੀ ਦੱਸਾਂ ਜੋ ਅਦਾ ਕਰੇ
ਕੀਮਤ ਜਜ਼ਬਾਤਾਂ ਦੀ
ਦੇਖ ਦੁਪਹਿਰ ਜਿਹੀ ਨੇ ਬੁੱਕਲ
ਮਾਰੀ ਰਾਤਾਂ ਦੀ
ਇੱਕ ਪਲ ਦੀ ਤੇਰੀ ਚਾਕ ਜੋ
ਸੌ ਕਹਾਣੀਆਂ ਚੇਤੇ ਨੇ
ਮੈਂ ਜਾਣਦੀ ਕੀ ਲਕੋਇਆ
ਤੇਰੇ ਸਾਹਾਂ ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ

ਕੀ ਗੁਜ਼ਰੇਗੀ ਇਹ ਤਾਂ ਅੱਜ ਵੀ
ਸੋਚ ਨਹੀਂ ਸਕਦੀ ਮੈਂ
ਖ਼ਵਾਬ ਤੇਰੇ ਨੂੰ ਅੱਜ ਵੀ ਆਉਣੋ
ਰੋਕ ਨਹੀਂ ਸਕਦੀ ਮੈਂ
ਕੀ ਗੁਜ਼ਰੇਗੀ ਇਹ ਤਾਂ ਅੱਜ ਵੀ
ਸੋਚ ਨਹੀਂ ਸਕਦੀ ਮੈਂ
ਖ਼ਵਾਬ ਤੇਰੇ ਨੂੰ ਅੱਜ ਵੀ ਆਉਣੋ
ਰੋਕ ਨਹੀਂ ਸਕਦੀ ਮੈਂ
ਫ਼ਜ਼ੂਲ ਦੀਆਂ ਨੇ ਗੱਲਾਂ ਇਸ਼ਕ
ਤਬਾਹੀ ਹੁੰਦਾ ਐ
ਦਿਲ ਵਿੱਚ ਹੈ ਕੋਈ ਹੋਰ
ਤੇ ਗੱਲ ਤਾਂ ਹੋਰ ਦੇ ਬਾਹਾਂ ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ

ਸ਼ਿਖਰ ਦੇਖਿਆ ਜਿਹਨੇ ਉਹਨੂੰ
ਪਤਾ ਹੈ ਡਿੱਗਣ ਦਾ
ਯਾਰ ਜਾਣ ਦੇ ਉਹ ਨਈ ਰਿਹਾ
ਛੱਡ ਗਈ ਜਿੱਦਣ ਦਾ
ਸ਼ਿਖਰ ਦੇਖਿਆ ਜਿਹਨੇ ਉਹਨੂੰ
ਪਤਾ ਹੈ ਡਿੱਗਣ ਦਾ
ਯਾਰ ਜਾਣ ਦੇ ਉਹ ਨਈ ਰਿਹਾ
ਛੱਡ ਗਈ ਜਿੱਦਣ ਦਾ
ਹੋਸ਼ ਚ ਆਈ ਜ਼ਿੰਦਗੀ ਤੇ
ਹੁਣ ਫਰਸ਼ ਤੇ ਉਤਰੀ ਐ
ਚੇਤੇ ਵਿੱਚ ਔਕਾਤ ਤੇ ਸੂਰਤ
ਸੰਭਾਲੀ ਚਾਹਵਾਂ  ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ
ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ

ਫ਼ਰਕ ਨੇ ਦੀਪ ਬਰਾੜਾ
ਜਿੱਦਾਂ ਰੂਹ ਤੇ ਜਿਸਮਾਂ ਦੇ
ਜਿੰਨੀਆਂ ਜਿਹਦੀਆਂ ਲੋੜਾਂ
ਪਿਆਰ ਵੀ ਓਨੀਆਂ ਕਿਸਮਾਂ ਦੇ
ਫ਼ਰਕ ਨੇ ਦੀਪ ਬਰਾੜਾ
ਜਿੱਦਾਂ ਰੂਹ ਤੇ ਜਿਸਮਾਂ ਦੇ
ਜਿੰਨੀਆਂ ਜਿਹਦੀਆਂ ਲੋੜਾਂ
ਪਿਆਰ ਵੀ ਓਨੀਆਂ ਕਿਸਮਾਂ ਦੇ
ਗੁਜ਼ਰ ਜਾਂਦੀਆਂ ਕੋਲੋਂ ਤੇ
ਫਿਰ ਮੁੜ ਕੇ ਆਉਂਦੀਆਂ ਨਹੀਂ
ਆਪਣੀ ਚਾਲ ਚ ਰਾਜੀ
ਰੁਕਣਾ ਕਦੋਂ ਹਵਾਵਾਂ ਨੇ

ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਆਉਂਦੇ ਜੋ

ਮੁੜ ਸਕਦੀ ਸੀ ਕਹਿੰਦੀ
ਤੇਰੇ ਵੱਲ ਨੂੰ ਓਂਦੇ ਜੋ
ਸੌਹ ਲੱਗੇ ਮੈਨੂੰ ਪੈਰ ਧਰਨ
ਨਹੀਂ ਦਿੱਤਾ ਰਾਹਾਂ ਨੇ

ਕੀ ਫ਼ਰਜ਼ਾਂ ਵਿੱਚ ਵੰਡਦੀ ਤੈਨੂੰ
ਪਤਾ ਕਹਾਣੀ ਦਾ
ਕੀ ਪਿੰਡਯਾ ਨੂੰ ਪਤਾ ਹੁੰਦਾ ਐ
ਰੂਹ ਦੇ ਹਾਨੀ ਦਾ
ਕਦੇ ਕਦਾਈਂ ਜ਼ਿੰਦਗੀ ਦੇ ਵਿੱਚ
ਯਾਦ ਜ਼ਰੂਰ ਕਰੀ
ਹੋ ਸਕਿਆ ਤਾਂ ਆਖ਼ਰੀ ਇਹ
ਮੁਲਾਕਾਤ ਕਬੂਲ ਕਰੀ
ਹੋ ਸਕਿਆ ਤਾਂ ਆਖ਼ਰੀ ਇਹ
ਮੁਲਾਕਾਤ ਕਬੂਲ ਕਰੀ