Je Main Kaha'N (From "Shayar")
Satinder Sartaaj
7:09ਤੂੰ ਜੋ ਨਜ਼ਰਾਂ ਮਿਲ਼ਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ? ਕਹਿ ਕੇ "ਹਮਦਮ" ਕਦੀਂ, ਤੇ ਕਦੀਂ "ਬਾਵਰਾ" "ਹਮਦਮ" ਕਦੀਂ, ਤੇ ਕਦੀਂ "ਬਾਵਰਾ" ਤੂੰ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ... ਮੇਰੇ ਦਿਲ ਦੀ ਅਮੀਰੀ ਤਸੱਵੁਰ ਤੇਰੇ ਮਾਣ ਖ਼ੁਦ 'ਤੇ ਹੀ ਕਰਦੇ ਮੁਸੱਵਰ ਤੇਰੇ ਮੇਰੇ ਦਿਲ ਦੀ ਅਮੀਰੀ ਤਸੱਵੁਰ ਤੇਰੇ ਮਾਣ ਖ਼ੁਦ 'ਤੇ ਹੀ ਕਰਦੇ ਮੁਸੱਵਰ ਤੇਰੇ ਓ, ਚੰਗਾ ਲਗਦਾ ਸੀ ਦਿਲ ਨੂੰ ਗ਼ੁਰੂਰ ਤੇਰਾ ਲਗਦਾ ਸੀ ਦਿਲ ਨੂੰ ਗ਼ੁਰੂਰ ਤੇਰਾ ਤੂੰ ਜੋ ਮਿੰਨਤਾਂ ਕਰਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ? ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ, ਆਪੇ ਇਰਸ਼ਾਦ ਵੀ ਯਾਦ, ਯਾਦ ਵੀ ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ, ਆਪੇ ਇਰਸ਼ਾਦ ਵੀ ਮੈਂ ਤਾਂ ਕੱਲਿਆ ਵੀ ਤੇਰੇ ਨਾ' ਗੱਲਾਂ ਕਰਾਂ ਕੱਲਿਆ ਵੀ ਤੇਰੇ ਨਾ' ਗੱਲਾਂ ਕਰਾਂ ਤੂੰ ਜੋ ਪਲਕਾਂ ਹਿਲਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ... ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਿਹੀ ਉਹ ਵਖ਼ਤ ਹੀ ਕਰ ਗਿਆ ਬੇਈਮਾਨੀ ਜਿਹੀ ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਿਹੀ ਵਖ਼ਤ ਹੀ ਕਰ ਗਿਆ ਬੇਈਮਾਨੀ ਜਿਹੀ ਇਹਨਾਂ ਨੈਣਾਂ ਦੇ ਪਾਣੀ ਨੂੰ ਰੋਕਣ ਲਈ ਨੈਣਾਂ ਦੇ ਪਾਣੀ ਨੂੰ ਰੋਕਣ ਲਈ ਤੂੰ ਜੋ ਉਂਗਲਾਂ ਛੁਹਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ... ਰੋਕਾਂ ਕਿੰਜ ਮੈਂ ਖ਼ਿਆਲਾਂ ਦੀ ਪਰਵਾਜ਼ ਨੂੰ? ਰੋਕਾਂ ਕਿੰਜ ਮੈਂ ਖ਼ਿਆਲਾਂ ਦੀ ਪਰਵਾਜ਼ ਨੂੰ? ਤੂੰ ਤਾਂ ਸ਼ਾਇਰ ਬਣਾ ਗਈ ਏ Sartaaj ਨੂੰ ਰੋਕਾਂ ਕਿੰਜ ਮੈਂ ਖ਼ਿਆਲਾਂ ਦੀ ਪਰਵਾਜ਼ ਨੂੰ? ਤੂੰ ਤਾਂ ਸ਼ਾਇਰ ਬਣਾਇਆ ਏ Sartaaj ਨੂੰ ਮੇਰੀ ਰੂਹ 'ਚ ਸਮਾਈਆਂ, ਮੇਰੇ ਦਿਲਬਰਾ ਰੂਹ 'ਚ ਸਮਾਈਆਂ, ਮੇਰੇ ਦਿਲਬਰਾ ਤੂੰ ਜੋ ਨਜ਼ਮਾਂ ਲਿਖਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ? ਕਹਿ ਕੇ "ਹਮਦਮ" ਕਦੀਂ, ਤੇ ਕਦੀਂ "ਬਾਵਰਾ" "ਹਮਦਮ" ਕਦੀਂ, ਤੇ ਕਦੀਂ "ਬਾਵਰਾ" ਤੂੰ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲ਼ਾਈਆਂ, ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ?