Qainaat (From "Soohe Ve Cheere Waleya")

Qainaat (From "Soohe Ve Cheere Waleya")

Bir Singh

Длительность: 3:24
Год: 2025
Скачать MP3

Текст песни

ਹੈ ਮੇਰਾ ਰੋਮ ਰੋਮ ਰੱਜਿਆ
ਕਿਤੇ ਕੋਈ ਥੋੜ ਨਾ ਦਿਸਦੀ
ਮੈਂ ਮੰਗਾ ਹੋਰ ਕੀ ਰੱਬ ਕੋਲੋਂ
ਕਿਤੇ ਕੋਈ ਲੋਡ ਨਾ ਦਿਸਦੀ
ਕੇ ਇਸ ਮਾਸੂਮ ਚਿਹਰੇ ਜਿਹੇ 'ਤੇ
ਮੇਰੀ ਹਰ ਭਟਕਣ ਮੁੱਕੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ

ਕੇ ਜ਼ਿੰਦਗੀ ਬਹੁਤ ਸੋਹਣੀ ਏ
ਮੈਂ ਵੇਖੀ ਇਸਦੇ ਚਿਹਰੇ ਚੋਂ
ਜਿਵੇਂ ਕੋਈ ਚੰਨ ਨਜ਼ਰ ਆਵੇ
ਸਿਆਹ ਕਾਲੇ ਹਨੇਰੇ ਚੋਂ

ਜ਼ਿੰਦਗੀ ਬਹੁਤ ਸੋਹਣੀ ਏ
ਮੈਂ ਵੇਖੀ ਇਸਦੇ ਚਿਹਰੇ ਚੋਂ
ਜਿਵੇਂ ਕੋਈ ਚੰਨ ਨਜ਼ਰ ਆਵੇ
ਸਿਆਹ ਕਾਲੇ ਹਨੇਰੇ ਚੋਂ
ਇਸਦੀ ਮਹਿਕ ਨੇ ਬਣਾਇਆ
ਇਸਦੀ ਮਹਿਕ ਨੇ ਬਣਾਇਆ
ਨਬਜ਼ ਵੇਲੇ ਦੀ ਰੁੱਕੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ

ਜਦੋਂ ਸੀ ਵੇਖਿਆ ਇਸ ਨੂੰ
ਮੁਕੰਮਲ ਹੋ ਗਿਆ ਸੀ ਮੈਂ
ਦਿਲ ਵਿੱਚ ਚਾਹ ਜਿਹੇ ਭਰ ਗਏ
ਤੇ ਅੱਖੀਆਂ ਚੋਂ ਗਿਆ ਸੀ ਮੈਂ
ਜਦੋਂ ਸੀ ਵੇਖਿਆ ਇਸ ਨੂੰ
ਮੁਕੰਮਲ ਹੋ ਗਿਆ ਸੀ ਮੈਂ
ਦਿਲ ਵਿੱਚ ਚਾਹ ਜਿਹੇ ਭਰ ਗਏ
ਤੇ ਅੱਖੀਆਂ ਚੋਂ ਗਿਆ ਸੀ ਮੈ
ਤੇ ਕੋਈ ਬਾਰਾਤ ਆਸਾਦੀ
ਕੋਈ ਬਾਰਾਤ ਆਸਾਦੀ
ਦਿਲ ਦੇ ਵੇਹੜੇ ਢੁੱਕੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ
ਮੇਰੇ ਮੋਢੇ ਤੇ ਸਿਰ ਰੱਖ ਕੇ
ਮੇਰੀ ਕਾਇਨਾਤ ਸੁੱਤੀ ਏ