Dhokha Nahi Remix

Dhokha Nahi Remix

Amar Singh Chamkila

Длительность: 3:30
Год: 2010
Скачать MP3

Текст песни

ਹੋ ਖਾਂਦੇ ਪੀਂਦੀਆਂ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲੜੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌੜੀ ਨਾ ਬਗਾਨੀ ਛਡੀਏ
ਐਵੇਂ ਨੀ ਲਾੜੇ ਦੀ ਤਾਯੀ ਬਣ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਸੌਹਰੇ ਨਾਲ ਯਾਰੀ ਮਾੜੀ ਹੈ ਜਵਾਯੀ ਦੀ
ਨੂਹੰ ਕੋਲ ਮੰਜੀ ਵੀ ਕਦੇ ਨੀ ਡਾਯੀ ਦੀ
ਮਿੱਤਰੋ ਪਹਾੜ ਬਣ ਜਾਂਦਾ ਰਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕਿਹੰਦੇ ਨੇ ਸਿਆਣੇ ਜੱਫਾ ਮਾੜਾ ਅੰਨੇ ਦਾ
ਜੱਟ ਨਾਲ ਰੋਲਾ ਲੋਕੋ ਵੱਟ ਬਣੇ ਦਾ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ